ਪੰਜਾਬ ‘ਚ ਸ਼ਨੀਵਾਰ ਨੂੰ 231 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 8 ਮੌਤਾਂ

by

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 231 ਨਵੇਂ ਮਾਮਲੇ ਅਤੇ 8 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7587 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2352 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 195 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ 231 ਨਵੇਂ ਮਾਮਲਿਆਂ ਵਿੱਚੋਂ 19 ਅੰਮ੍ਰਿਤਸਰ, 29 ਲੁਧਿਆਣਾ, 77 ਜਲੰਧਰ, 55 ਪਟਿਆਲਾ, 07 ਸਗੰਰੂਰ, 02 ਗੁਰਦਾਸਪੁਰ, 12 ਮੋਹਾਲੀ, 1 ਹੁਸ਼ਿਆਰਪੁਰ, 06 ਐਸਬੀਐਸ ਨਗਰ, 05 ਮੋਗਾ, 2 ਫ਼ਤਿਹਗੜ੍ਹ ਸਾਹਿਬ, 03 ਫ਼ਰੀਦਕੋਟ, 08 ਫਿਰੋਜ਼ਪੁਰ, 01 ਬਠਿੰਡਾ, 02 ਫਾਜ਼ਿਲਕਾ, 02 ਬਰਨਾਲਾ ਤੋਂ ਮਾਮਲੇ ਸਾਹਮਣੇ ਆਏ ਹਨ। 

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 3,88,494 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 7587 ਮਰੀਜ਼ਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ।


More News

NRI Post
..
NRI Post
..
NRI Post
..