ਪੰਜਾਬ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ 9000 ਤੋਂ ਪਾਰ

by

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 298 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 9 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9094 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 2587 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 230 ਲੋਕਾਂ ਦੀ ਮੌਤ ਹੋਈ ਹੈ। 

ਇਨ੍ਹਾਂ 298 ਨਵੇਂ ਮਾਮਲਿਆਂ ਵਿੱਚੋਂ 28 ਅੰਮ੍ਰਿਤਸਰ, 49 ਲੁਧਿਆਣਾ, 39 ਜਲੰਧਰ, 28 ਪਟਿਆਲਾ, 15 ਸੰਗਰੂਰ, 4 ਗੁਰਦਾਸਪੁਰ, 23 ਮੋਹਾਲੀ, 1 ਪਠਾਨਕੋਟ, 4 ਹੁਸ਼ਿਆਰਪੁਰ, 12 ਐਸਬੀਐਸ ਨਗਰ, 14 ਫ਼ਤਿਹਗੜ੍ਹ ਸਾਹਿਬ, 1 ਰੋਪੜ, 8 ਫ਼ਰੀਦਕੋਟ, 9 ਫਿਰੋਜ਼ਪੁਰ, 17 ਬਠਿੰਡਾ, 24 ਫ਼ਾਜ਼ਿਲਕਾ, 16 ਮੋਗਾ, 3 ਕਪੂਰਥਲਾ, 3 ਮੁਕਤਸਰ ਤੋਂ ਮਾਮਲੇ ਸਾਹਮਣੇ ਆਏ ਹਨ। ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 9094 ਮਰੀਜ਼ਾਂ ਵਿੱਚੋਂ 6277 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 2587 ਐਕਟਿਵ ਮਾਮਲੇ ਹਨ।ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 429832 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

More News

NRI Post
..
NRI Post
..
NRI Post
..