ਪੰਜਾਬ ‘ਚ ਸੋਮਵਾਰ ਨੂੰ 411 ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ, ਕੁਲ 10,510 ਮਰੀਜ਼

by

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਸਮੋਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 411 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 8 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 10510 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 3130 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 262 ਲੋਕਾਂ ਦੀ ਮੌਤ ਹੋਈ ਹੈ। 

ਇਨ੍ਹਾਂ 310 ਨਵੇਂ ਮਾਮਲਿਆਂ ਵਿੱਚੋਂ 37 ਅੰਮ੍ਰਿਤਸਰ, 83 ਲੁਧਿਆਣਾ, 27 ਜਲੰਧਰ, 94 ਪਟਿਆਲਾ, 21 ਸੰਗਰੂਰ, 2 ਗੁਰਦਾਸਪੁਰ, 9 ਮੋਹਾਲੀ, 16 ਪਠਾਨਕੋਟ, 26 ਹੁਸ਼ਿਆਰਪੁਰ, , 12 ਮੁਕਤਸਰ, 16 ਫ਼ਤਿਹਗੜ੍ਹ ਸਾਹਿਬ, 4 ਰੋਪੜ, 12 ਫ਼ਰੀਦਕੋਟ, 4 ਫਿਰੋਜ਼ਪੁਰ, 5 ਕਪੂਰਥਲਾ, 18 ਮੋਗਾ, 3 ਬਰਨਾਲਾ, 17 ਬਠਿੰਡਾ, 5 ਮਾਨਸਾ ਤੋਂ ਮਾਮਲੇ ਸਾਹਮਣੇ ਆਏ ਹਨ। 

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 10510 ਮਰੀਜ਼ਾਂ ਵਿੱਚੋਂ 7118 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 3130 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 4,66,057 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

More News

NRI Post
..
NRI Post
..
NRI Post
..