ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਟੈਸਟ 'ਚ ਅਮਰੀਕਾ ਦੁਨੀਆ 'ਚ ਸਭ ਤੋਂ ਅੱਗੇ ਹੈ ਅਤੇ ਭਾਰਤ ਦੂਜੇ ਨੰਬਰ 'ਤੇ ਹੈ। ਟਰੰਪ ਨੇ ਕੋਰੋਨਾ ਨੂੰ ਕਈ ਵਾਰ 'ਚੀਨੀ ਵਾਇਰਸ ਵੀ ਕਿਹਾ'। ਉਹ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਪਰਵਾਸੀਆਂ ਦੀ ਚਰਚਾ ਕਰਦਿਆਂ ਟਰੰਪ ਨੇ ਕਿਹਾ, 'ਅਸੀਂ ਪੰਜ ਕਰੋੜ ਟੈਸਟ ਦਾ ਅੰਕੜਾ ਪਾਰ ਕਰਨ ਜਾ ਰਹੇ ਹਾਂ।
ਇਸ ਮਾਮਲੇ 'ਚ ਭਾਰਤ ਦੂਜੇ ਨੰਬਰ 'ਤੇ ਹੈ, ਜਿਥੇ 1.2 ਕਰੋੜ ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਮੈਨੂੰ ਲੱਗਦਾ ਹੈ, ਅਸੀਂ ਵੱਡੇ ਪੱਧਰ 'ਤੇ ਜਾਂਚ ਕਰ ਰਹੇ ਹਾਂ। ਚੀਨੀ ਵਾਇਰਸ ਬਹੁਤ ਖ਼ਤਰਨਾਕ ਬਿਮਾਰੀ ਹੈ।' ਅਮਰੀਕਾ 'ਚ ਹੁਣ ਤਕ ਇਕ ਲੱਖ 40 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਇਨਫੈਕਸ਼ਨ ਦੇ 38 ਲੱਖ ਮਾਮਲੇ ਸਾਹਮਣੇ ਆਏ ਹਨ।
ਅਮਰੀਕੀ ਅਰਥਚਾਰਾ ਹੁਣ ਹੌਲੀ-ਹੌਲੀ ਪਟੜੀ 'ਤੇ ਪਰਤ ਰਹੀ ਹੈ। ਓਥੇ ਹੀ ਰਾਸ਼ਟਰਪਤੀ ਟਰੰਪ ਨੇ ਖ਼ਦਸ਼ਾ ਪ੍ਰਗਟਾਇਆ ਕਿ ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, 'ਬਦਕਿਸਮਤੀ, ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋ ਸਕਦੀ ਹੈ।' ਉਨ੍ਹਾਂ ਨੇ ਮਾਸਕ ਪਾਉਣ ਤੇ ਸਰੀਰਕ ਦੂਰੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ, 'ਤੁਹਾਨੂੰ ਚੰਗਾ ਲੱਗੇ ਜਾਂ ਨਾ ਪਰ ਇਸ ਨਾਲ ਫਾਇਦਾ ਹੋ ਰਿਹਾ ਹੈ।'



