ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਚੀਨੀ ਹੈਕਰਜ਼ 'ਤੇ ਕੋਰੋਨਾ ਵੈਕਸੀਨ ਦੇ ਅਧਿਐਨ ਨਾਲ ਜੁੜੇ ਡਾਟੇ ਨੂੰ ਚੋਰੀ ਕਰਨ ਦੇ ਦੋਸ਼ ਲਾਉਣ ਦੇ ਅਗਲੇ ਹੀ ਦਿਨ ਅਮਰੀਕਾ ਦੇ ਸੁਰ ਬਦਲ ਗਏ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ, ਚੀਨ ਸਮੇਤ ਕਿਸੇ ਨਾਲ ਵੀ ਕੰਮ ਕਰਨ ਦਾ ਇਛੁੱਕ ਹੈ, ਜੇ ਉਹ ਟੀਕਾ ਬਣਾਉਣ 'ਚ ਸਭ ਤੋਂ ਅੱਗੇ ਹੁੰਦਾ ਹੈ।
ਟਰੰਪ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਜੇ ਚੀਨ ਸਭ ਤੋਂ ਪਹਿਲਾਂ ਵੈਕਸੀਨ ਬਣਾ ਲੈਂਦਾ ਹੈ ਤਾਂ ਕੀ ਉਹ ਉਸ ਨਾਲ ਕੰਮ ਕਰਨ ਲਈ ਤਿਆਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜੇ ਚੰਗੇ ਨਤੀਜੇ ਮਿਲਣਗੇ ਤਾਂ ਹਰਜ਼ ਹੀ ਕੀ ਹੈ। ਅਮਰੀਕਾ, ਚੀਨ 'ਤੇ ਕੋਰੋਨਾ ਵਾਇਰਸ ਲੁਕਾਉਣ, ਫਿਰ ਪੂਰੀ ਦੁਨੀਆ 'ਚ ਫੈਲਾਉਣ ਤੇ ਆਪਣੀਆਂ ਕਰਤੂਤਾਂ 'ਤੇ ਪਰਦਾ ਪਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਾ ਰਿਹਾ ਹੈ।



