ਪੰਜਾਬ ‘ਚ ਫ਼ਿਲਮ ਸ਼ੂਟਿੰਗ ਨੂੰ ਲੈ ਕੇ ਸਰਕਾਰ ਵਲੋਂ ਨਵੇਂ ਨਿਰਦੇਸ਼

by mediateam
ਚੰਡੀਗੜ੍ਹ (ਐਨ.ਆਰ.ਆਈ. ਮੀਡਿਆ) : ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਫ਼ਿਲਮਾਂ ਅਤੇ ਵੀਡੀਓ ਦੀਆਂ ਸ਼ੂਟਿੰਗਾਂ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ 22 ਜੁਲਾਈ ਦਿਨ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੈਬਿਨੇਟ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਈ ਫ਼ੈਸਲੇ ਲਏ ਸਨ, ਉਨ੍ਹਾਂ ਵਿੱਚ ਫ਼ਿਲਮਾਂ ਸ਼ੂਟਿੰਗ ਦਾ ਫ਼ੈਸਲਾ ਵੀ ਇੱਕ ਸੀ। 23 ਜੁਲਾਈ, ਦਿਨ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸ਼ੂਟਿੰਗ ਦੌਰਾਨ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ ਅਤੇ ਕੋਵਿਡ ਇਹਤਿਆਤ ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਯਕੀਨੀ ਹੋਵੇਗੀ। ਜਾਣਕਾਰੀ ਮੁਤਾਬਕ ਫ਼ਿਲਮ ਅਤੇ ਸੰਗੀਤਕ ਸਨਅਤ ਦੇ ਨੁਮਾਇੰਦਿਆਂ ਦੇ ਵਫਦ ਵੱਲੋਂ ਫਿਲਮਾਂ ਤੇ ਗਾਣਿਆਂ ਦੇ ਫਿਲਮਾਂਕਣ ਲਈ ਮੁੱਖ ਮੰਤਰੀ ਤੋਂ ਆਗਿਆ ਮੰਗੀ ਸੀ। ਮੁੱਖ ਮੰਤਰੀ ਵੱਲੋਂ ਅੱਜ ਪ੍ਰਵਾਨਗੀ ਦੇਣ ਤੋਂ ਬਾਅਦ ਵਿਸ਼ੇਸ਼ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਸੂਬੇ ਵਿੱਚ ਫਿਲਮਾਂ/ਸੰਗੀਤਕ ਵੀਡਿਓ ਫਿਲਮਾਂਕਣ ਲਈ ਸ਼ਰਤਾਂ ਸਹਿਤ ਆਗਿਆ ਦੇਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ।ਸ਼ੂਟਿੰਗ ਲਈ ਆਗਿਆ ਲੈਣ ਵਾਸਤੇ ਡਿਪਟੀ ਕਮਿਸ਼ਨਰ ਨੂੰ ਬਿਨੈ ਪੱਤਰ ਦੇਣਾ ਹੋਵੇਗਾ ਜਿਸ ਵਿੱਚ ਸ਼ੂਟਿੰਗ ਸਥਾਨ ਦਾ ਵੇਰਵਾ, ਦਿਨਾਂ ਦੀ ਗਿਣਤੀ, ਆਗਿਆ ਦਾ ਸਮਾਂ ਆਦਿ ਲਿਖਣਾ ਹੋਵੇਗਾ।

ਸ਼ੂਟਿੰਗ ਵਾਸਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ...

  • ਮੌਕੇ 'ਤੇ ਕੁੱਲ 50 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ ਅਤੇ ਇਹ ਘੱਟੋ-ਘੱਟ ਸੰਭਵ ਸਮੇਂ ਵਿੱਚ ਕੀਤੀ ਜਾਣੀ ਚਾਹੀਦੀ ਹੈ।
  • ਵਿਅਕਤੀਆਂ ਦੀ ਥਰਮਲ ਸਕੈਨਿੰਗ ਤੋਂ ਬਾਅਦ ਹੀ ਸ਼ੁਰੂ ਹੋ ਸਕੇਗੀ ਅਤੇ ਕਿਸੇ ਵਿੱਚ ਬਿਮਾਰੀ ਦਾ ਕੋਈ ਲੱਛਣ ਨਾ ਪਾਏ ਜਾਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ।
  • ਸ਼ੂਟਿੰਗ ਸਥਾਨ ਨੂੰ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਸਾਬਣ ਤੇ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ। ਸਾਰਿਆਂ ਨੂੰ ਨਿਰੰਤਰ ਹੱਥ ਧੋਣੇ ਪੈਣਗੇ।
  • ਸ਼ੂਟਿੰਗ ਸਥਾਨ ਨੂੰ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਸਾਬਣ ਤੇ ਪਾਣੀ ਦਾ ਪੂਰਾ ਪ੍ਰਬੰਧ ਹੋਵੇਗਾ। ਸਾਰਿਆਂ ਨੂੰ ਨਿਰੰਤਰ ਹੱਥ ਧੋਣੇ ਪੈਣਗੇ।
  • ਭੀੜ ਨੂੰ ਰੋਕਣ ਲਈ ਢੁੱਕਵੀਂ ਗਿਣਤੀ ਵਿੱਚ ਕਨਾਤਾਂ ਆਦਿ ਦੀ ਵਿਵਸਥਾ ਕਰਨੀ ਹੋਵੇਗੀ।
  • ਨਿੱਜੀ ਸੁਰੱਖਿਆ ਕਰਮੀਆਂ ਵੱਲੋਂ ਭੀੜ ਨੂੰ ਕੰਟਰੋਲ ਕਰਨਾ ਯਕੀਨੀ ਬਣਾਉਣਾ ਹੋਵੇਗਾ।