ਪੰਜਾਬ ਵਿੱਚ ਸ਼ਨੀਵਾਰ ਨੂੰ ਆਏ 448 ਨਵੇਂ ਮਾਮਲੇ, 9 ਦੀ ਹੋਈ ਮੌਤ

by

ਚੰਡੀਗੜ੍ਹ (ਐਨ.ਆਈ.ਆਰ. ਮੀਡਿਆ) : ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 448 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 9 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12684 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 4096 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 291 ਲੋਕਾਂ ਦੀ ਮੌਤ ਹੋਈ ਹੈ। 

ਇਨ੍ਹਾਂ 448 ਨਵੇਂ ਮਾਮਲਿਆਂ ਵਿੱਚੋਂ 55 ਅੰਮ੍ਰਿਤਸਰ, 155 ਲੁਧਿਆਣਾ, 29 ਜਲੰਧਰ, 40 ਪਟਿਆਲਾ, 38 ਸੰਗਰੂਰ, 16 ਗੁਰਦਾਸਪੁਰ, 2 ਐਸਬੀਐਸ ਨਗਰ, 32 ਮੋਹਾਲੀ, 5 ਤਰਨਤਾਰਨ, 1 ਹੁਸ਼ਿਆਰਪੁਰ, 10 ਫ਼ਤਿਹਗੜ੍ਹ ਸਾਹਿਬ, 10 ਫ਼ਰੀਦਕੋਟ, 10 ਫਿਰੋਜ਼ਪੁਰ, 10 ਕਪੂਰਥਲਾ, 6 ਮੋਗਾ, 18 ਬਰਨਾਲਾ, 18 ਬਠਿੰਡਾ, 1 ਮਾਨਸਾ, 6 ਪਠਾਨਕੋਟ, 6 ਰੋਪੜ ਤੋਂ ਮਾਮਲੇ ਸਾਹਮਣੇ ਆਏ ਹਨ। 

ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 12684 ਮਰੀਜ਼ਾਂ ਵਿੱਚੋਂ 8297 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4096 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,21,906 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

More News

NRI Post
..
NRI Post
..
NRI Post
..