ਬਰੈਂਪਟਨ (ਐਨ.ਆਰ.ਆਈ. ਮੀਡਿਆ ) : ਬਰੈਂਪਟਨ ਵਿਚ ਇਕ ਘਰ 'ਤੇ ਦੋਹਰੀ ਗੋਲੀਬਾਰੀ ਤੋਂ ਬਾਅਦ ਮਹਿਲਾ ਨੂੰ ਕੀਤਾ ਗਿਆ ਮ੍ਰਿਤਕ ਘੋਸ਼ਿਤ ਅਤੇ ਇਕ ਇਕ ਵਿਅਕਤੀ ਨੂੰ ਲਿਜਾਇਆ ਗਿਆ ਹਸਪਤਾਲ। ਦੱਸ ਦਈਏ ਕਿ ਮੰਗਲਵਾਰ ਨੂੰ ਦੁਪਹਿਰ 2:30 ਮਿੰਟ ਦੇ ਕਰੀਬ ਪੀਲ ਪੁਲਿਸ ਨੂੰ ਡੀਅਰਪਾਰਕ ਕ੍ਰੈਸੈਂਟ ਅਤੇ ਫੇਅਰਲੇਨ ਐਵੀਨਿਊ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ।
ਦੋਵੇਂ ਗੋਲੀ ਨਾਲ ਜਖਮੀ ਹੋਏ ਘਰ ਦੇ ਅੰਦਰ ਮਿਲੇ ਸਨ। ਮਹਿਲਾ ਨੂੰ ਘਟਨਾ ਸਥਾਨ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਓਥੇ ਹੀ ਇਸ ਸਮੇਂ ਵਿਅਕਤੀ ਦੀ ਸਥਿਤੀ ਦਾ ਪਤਾ ਨਹੀਂ ਹੈ, ਪਰ ਉਸ ਦੀਆਂ ਸੱਟਾਂ ਬਹੁਤ ਗੰਭੀਰ ਦੱਸੀਆ ਜਾ ਰਹੀਆਂ ਨੇ।
ਫਿਲਹਾਲ ਦੋਵਾਂ ਪੀੜਤਾਂ ਵਿਚਕਾਰ ਸਬੰਧ ਅਣਜਾਣ ਹਨ ਅਤੇ ਕੋਈ ਸ਼ੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਗੋਲੀਬਾਰੀ ਇਕਲੌਤੀ ਘਟਨਾ ਜਾਪਦੀ ਹੈ। ਹੋਮਿਸਾਈਡ ਯੂਨਿਟ ਘਟਨਾ ਸਥਾਨ 'ਤੇ ਸ਼ਿਰਕਤ ਕਰੇਗੀ। ਨਾਲ ਹੀ ਸਾਰਾ ਡੀਅਰਪਾਰਕ ਕ੍ਰੈਸੈਂਟ ਟਰੈਫਿਕ ਲਈ ਬੰਦ ਕਰ ਦਿੱਤਾ ਗਿਆ ਹੈ।



