ਪੰਜਾਬ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ 15000 ਤੋਂ ਪਾਰ

by

ਜਲੰਧਰ (ਐਨ.ਆਰ.ਆਈ. ਮੀਡਿਆ) : ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 511 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 10 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 15,456 ਹੋ ਗਈ ਹੈ ਅਤੇ 4577 ਐਕਟਿਵ ਮਾਮਲੇ ਹਨ। 

ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 370 ਲੋਕਾਂ ਦੀ ਜਾਨ ਲਈ ਹੈ। ਇਨ੍ਹਾਂ 511 ਨਵੇਂ ਮਾਮਲਿਆਂ ਵਿੱਚੋਂ 143 ਲੁਧਿਆਣਾ, 67 ਜਲੰਧਰ, 69 ਅੰਮ੍ਰਿਤਸਰ, 14 ਪਟਿਆਲਾ, 15 ਸੰਗਰੂਰ, 18 ਮੋਹਾਲੀ, 2 ਗੁਰਦਾਸਪੁਰ, 5 ਪਠਾਨਕੋਟ, 4 ਹੁਸ਼ਿਆਰਪੁਰ, 15 ਤਰਨਤਾਰਨ, 73 ਫਿਰੋਜਪੁਰ, 24 ਫ਼ਰੀਦਕੋਟ, 10 ਮੋਗਾ, 14 ਬਠਿੰਡਾ, 10 ਮੁਕਤਸਰ, 13 ਕਪੂਰਥਲਾ, 3 ਫ਼ਾਜ਼ਿਲਕਾ, 12 ਬਰਨਾਲਾ ਤੋਂ ਸਾਹਮਣੇ ਆਏ ਹਨ।

ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 15456 ਮਰੀਜ਼ਾਂ ਵਿੱਚੋਂ 10509 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4577 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,72,067 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। 

More News

NRI Post
..
NRI Post
..
NRI Post
..