ਕ੍ਰਿਕਟਰ ਹਾਰਦਿਕ ਪਾਂਡਿਆ ਦੇ ਘਰ ਆਇਆ ਤੀਸਰਾ ਮਹਿਮਾਨ…

by

ਮੁੰਬਈ (ਐਨ.ਆਰ.ਆਈ. ਮੀਡਿਆ) : ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਦੇ ਘਰ ਬੇਟੇ ਨੇ ਜਨਮ ਲਿਆ ਹੈ। ਨਤਾਸ਼ਾ ਸਟੈਨਕੋਵਿਕ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। 26 ਸਾਲਾ ਹਾਰਦਿਕ ਨੇ ਟਵਿੱਟਰ 'ਤੇ ਪੋਸਟ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਇਸ ਦੇ ਨਾਲ ਹੀ ਹਾਰਦਿਕ ਨੇ ਬੇਟੇ ਦਾ ਹੱਥ ਫੜਕੇ ਇੱਕ ਤਸਵੀਰ ਸ਼ੇਅਰ ਕੀਤੀ ਹੈ। 

ਕ੍ਰਿਕਟਰ ਨੇ ਬੇਹੱਦ ਹੀ ਖੂਬਸੂਰਤ ਤਸਵੀਰ ਨਾਲ ਆਪਣੇ ਬੇਟੇ ਦੇ ਆਉਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ।ਹਾਰਦਿਕ ਦੇ ਪਰਿਵਾਰ ਵਿੱਚ ਮਹਿਮਾਨ ਦੇ ਆਉਣ 'ਤੇ ਉਸ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਤੋਂ ਇਲਾਵਾ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਵੀ ਹਾਰਦਿਕ ਨੂੰ ਵਧਾਈ ਦਿੱਤੀ ਹੈ।


ਜੋੜੇ ਨੇ ਮਈ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਘਰ ਤੀਜਾ ਮਹਿਮਾਨ ਆਉਣ ਵਾਲਾ ਹੈ। ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ ਵਿੱਚ, ਹਾਰਦਿਕ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਨਤਾਸ਼ਾ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਹਾਰਦਿਕ ਦੀ ਨਤਾਸ਼ਾ ਨਾਲ ਮੰਗਣੀ ਦੀ ਖ਼ਬਰ ਨਾ ਸਿਰਫ਼ ਉਸ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਸੀ ਸਗੋਂ ਉਸ ਦੇ ਟੀਮ ਮੈਂਬਰ ਵੀ ਇਸ ਤੋਂ ਕਾਫ਼ੀ ਹੈਰਾਨ ਹੋਏ ਸਨ।

More News

NRI Post
..
NRI Post
..
NRI Post
..