16,000 ਤੋਂ ਪਾਰ ਹੋਈ ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ, ਕੁਲ 386 ਮੌਤਾਂ

by mediateam

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 665 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 12 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤੱਕ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 16119 ਹੋ ਗਈ ਹੈ ਅਤੇ 4999 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 386 ਲੋਕਾਂ ਦੀ ਜਾਨ ਲਈ ਹੈ। 

ਇਨ੍ਹਾਂ 665 ਨਵੇਂ ਮਾਮਲਿਆਂ ਵਿੱਚੋਂ 248 ਲੁਧਿਆਣਾ, 24 ਜਲੰਧਰ, 71 ਅੰਮ੍ਰਿਤਸਰ, 136 ਪਟਿਆਲਾ, 25 ਸੰਗਰੂਰ, 24 ਮੋਹਾਲੀ, 11 ਹੁਸ਼ਿਆਰਪੁਰ, 1 ਗੁਰਦਾਸਪੁਰ, 3 ਫਿਰੋਜ਼ਪੁਰ, 43 ਪਠਾਨਕੋਟ, 6 ਤਰਨ ਤਾਰਨ, 5 ਬਠਿੰਡਾ, 15 ਫ਼ਤਿਹਗੜ੍ਹ ਸਾਹਿਬ, 1 ਮੋਗਾ, 9 ਨਵਾਂ ਸ਼ਹਿਰ, 2 ਕਪੂਰਥਲਾ, 8 ਰਪੋੜ, 1 ਮੁਕਤਸਰ, 32 ਬਰਨਾਲਾ ਤੋਂ ਸਾਹਮਣੇ ਆਏ ਹਨ। 

ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 16119 ਮਰੀਜ਼ਾਂ ਵਿੱਚੋਂ 10734 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4999 ਐਕਟਿਵ ਮਾਮਲੇ ਹਨ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,82,573 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। 

More News

NRI Post
..
NRI Post
..
NRI Post
..