ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਕਾਰਨ ਹਜ਼ਾਰਾਂ ਲੋਕ ਘਰ ਛੱਡਣ ਨੂੰ ਮਜ਼ਬੂਰ

by mediateam

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : ਅਮਰੀਕਾ 'ਚ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਹਜ਼ਾਰਾਂ ਲੋਕ ਆਪਣਾ ਘਰ ਛੱਡਣ ਨੂੰ ਮਜ਼ਬੂਰ ਹੋ ਗਏ ਨੇ। ਇਹ ਅੱਗ ਕੈਲੀਫੋਰਨੀਆ ਦੇ ਪੂਰਬੀ ਲਾਸ ਏਂਜਲਸ ਸ਼ਹਿਰ ਦੇ ਸਰਹੱਦੀ ਪਹਾੜਾਂ 'ਤੇ ਸਥਿਤ ਜੰਗਲਾਂ 'ਚ ਲੱਗੀ ਹੈ। ਇਸ 'ਤੇ ਕਾਬੂ ਪਾਉਣ ਲਈ 1,300 ਤੋਂ ਜ਼ਿਆਦਾ ਫਾਇਰ ਬਿ੍ਗੇਡ ਮੁਲਾਜ਼ਮਾਂ ਨੂੰ ਉਤਾਰਿਆ ਗਿਆ ਹੈ। 

ਇਨ੍ਹਾਂ ਦੀ ਮਦਦ ਲਈ ਹੈਲੀਕਾਪਟਰ ਵੀ ਲਾਏ ਗਏ ਹਨ। ਜਹਾਜ਼ਾਂ ਨਾਲ ਵੀ ਪਾਣੀ ਛਿੜਕਿਆ ਜਾ ਰਿਹਾ ਹੈ। ਦੱਸ ਸਾਈਏ ਕਿ ਕੈਲੀਫੋਰਨੀਆ ਦੇ ਜੰਗਲਾਂ 'ਚ ਇਸ ਸਾਲ ਅੱਗ ਦੀ ਇਹ ਪਹਿਲੀ ਘਟਨਾ ਹੈ। ਜੰਗਲਾਂ 'ਚ ਬੀਤੇ ਸ਼ੁੱਕਰਵਾਰ ਨੂੰ ਭੜਕੀ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ। 

ਸੂਬੇ ਦੇ ਵਣ ਵਿਭਾਗ ਨੇ ਇਕ ਬਿਆਨ 'ਚ ਦੱਸਿਆ ਕਿ ਕਰੀਬ 80 ਵਰਗ ਕਿਲੋਮੀਟਰ ਦੇ ਇਲਾਕੇ 'ਚ ਅੱਗ ਫੈਲ ਚੁੱਕੀ ਹੈ। ਇਸ ਇਲਾਕੇ 'ਚ ਬੂਟੇ ਤੇ ਦਰਖ਼ਤ ਖਾਕ ਹੋ ਗਏ ਹਨ। ਕਈ ਘਰ ਵੀ ਤਬਾਹ ਹੋ ਗਏ ਹਨ। ਸੋਮਵਾਰ ਸਵੇਰੇ ਤਕ ਕਰੀਬ ਪੰਜ ਫ਼ੀਸਦੀ ਇਲਾਕੇ 'ਚ ਫੈਲੀ ਅੱਗ ਬੁਝਾ ਦਿੱਤੀ ਗਈ ਹੈ।

More News

NRI Post
..
NRI Post
..
NRI Post
..