ਬਰੈਂਪਟਨ (ਐਨ.ਆਰ.ਆਈ. ਮੀਡਿਆ) : ਤੁਸੀ ਅਕਸਰ ਹੀ ਕੋਈ ਨਾ ਕੋਈ ਵਡੇ ਕਾਰੇ 'ਚ ਬਰੈਂਪਟਨ ਦੇ ਸ਼ੈਰਿਡਨ ਕਾਲਜ ਪਲਾਜ਼ੇ ਦਾ ਨਾਮ ਸੁਣਿਆ ਹੀ ਹੋਵੇਗਾ। ਹੁਣ ਸ਼ੈਰਿਡਨ ਕਾਲਜ ਪਲਾਜ਼ਾ ਦੇ ਨੇੜੇ ਇਕ ਹੋਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ 'ਚ ਇਕ ਵਿਅਕਤੀ ਗ਼ਮਬੀਰ ਜ਼ਖਮੀ ਹੋਇਆ ਹੈ।
ਦੱਸ ਦਈਏ ਕਿ ਇਹ ਹਾਦਸਾ Mclaughlin ਅਤੇ Steeles ਰੋਡ ਤੇ ਵਾਪਰਿਆ। ਓਥੇ ਹੀ ਪੁਲਿਸ ਦੇ ਮੁਤਾਬਕ ਇਹ ਹਾਦਸਾ ਕਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੋ ਸਕਦਾ ਹੈ। ਪਰ ਫਿਲਹਾਲ ਇਸ ਇੰਟਰਸੈਕਸ਼ਨ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਪੀਲ ਪੁਲਿਸ ਇਸ ਮਾਮਲੇ ਦੀ ਜਾਂਚ ਚੰਗੀ ਤਰ੍ਹਾਂ ਕਰ ਨਾਲ ਕਰ ਸਕੇ। ਦੱਸ ਦਈਏ ਕਿ ਇਹ ਇੰਟਰਸੈਕਸ਼ਨ ਜਾਂਚ ਮੁੱਕਣ ਤਕ ਬੰਧ ਰਹੇਗੀ।



