ਮੌਰੀਸ਼ਸ ਵਿਚ ਜਹਾਜ਼ ਦਾ ਭਾਰਤੀ ਕਪਤਾਨ ਹੋਇਆ ਗ੍ਰਿਫਤਾਰ

by

ਮੌਰੀਸ਼ਸ ਦੇ ਅਧਿਕਾਰੀਆਂ ਨੇ ਜਾਪਾਨੀ ਮਾਲਕੀਅਤ ਵਾਲੇ ਜਹਾਜ਼ ਦੇ ਭਾਰਤੀ ਕਪਤਾਨ ਨੂੰ ਗ੍ਰਿਫਤਾਰ ਕੀਤਾ ਹੈ।ਸਮੁੰਦਰੀ ਜਹਾਜ਼ ਦਾ ਕੈਪਟਨ ਭਾਰਤੀ ਮੂਲ ਦਾ ਨਾਗਰਿਕ ਹੈ ਤੇ ਇਸ ਦਾ ਡਿਪਟੀ ਸਮੁੰਦਰੀ ਪਾਈਕੇਸੀ ਤੇ ਸਮੁੰਦਰੀ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਦੋਸ਼ੀ ਪਾਇਆ ਗਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਸਿੰਗਾਪੁਰ ਤੋਂ ਬ੍ਰਾਜ਼ੀਲ ਜਾ ਰਿਹਾ ਸ਼ਿਪ ਆਖਰ ਮੌਰੀਸ਼ਸ਼ ਕਿਵੇਂ ਆਇਆ ਤੇ ਵਾਤਾਵਰਣ ਦੇ ਸੰਤੁਲਨ ਲਈ ਖ਼ਤਰਾ ਬਣ ਗਿਆ। ਬੁਲਾਰੇ ਇੰਸਪੈਕਟਰ ਸ਼ਿਵਾ ਕੁਥਨ ਨੇ ਦੱਸਿਆ, ‘ਅਸੀਂ ਜਹਾਜ਼ ਦੇ ਕਪਤਾਨ ਤੇ ਦੂਜੀ ਇਨ ਕਮਾਂਡ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ਲਿਜਾਇਆ ਗਿਆ।

ਚਾਲਕ ਦਲ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।" ਪੁਲਿਸ ਮੁਤਾਬਕ, ਇਹ ਜਹਾਜ਼ ਮੌਰੀਸ਼ਸ ਦੇ ਸਮੁੰਦਰੀ ਕੰਢੇ 'ਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ, ਜਿਸ ਕਾਰਨ ਹਜ਼ਾਰ ਟਨ ਤੇਲ ਦਾ ਲੀਕੇਜ਼ ਹੋਈ ਤੇ ਤੇਲ ਨੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ। ਸਮੁੰਦਰੀ ਜਹਾਜ਼ ਦੇ ਐਮਵੀ ਵਕਾਸੋ 25 ਜੁਲਾਈ ਨੂੰ ਇੱਥੇ ਪਹੁੰਚੇ ਸੀ ਤੇ ਲਗਪਗ ਹਫਤੇ ਬਾਅਦ ਤੇਲ ਲੀਕ ਹੋਣਾ ਸ਼ੁਰੂ ਹੋ ਗਿਆ ਸੀ। ਜਾਣਕਾਰੀ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਤਕਰੀਬਨ 4000 ਟਨ ਬਾਲਣ ਸੀ, ਜਿਸ ਵਿੱਚੋਂ 1000 ਟਨ ਲੀਕ ਹੋ ਗਈ ਜਦਕਿ ਬਾਕੀ ਤਿੰਨ ਹਜ਼ਾਰ ਟਨ ਬਾਲਣ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ। 


More News

NRI Post
..
NRI Post
..
NRI Post
..