ਫਿਲੀਪੀਨਜ਼ ਦੋਹਰੇ ਧਮਾਕਿਆਂ ਵਿੱਚ ਹੁਣ ਤਕ 10 ਲੋਕਾਂ ਦੀ ਮੌਤ

by

ਮਨੀਲਾ (ਐਨ.ਆਰ.ਆਈ. ਮੀਡਿਆ) : ਫਿਲੀਪੀਨਜ਼ ਦੇ ਸੁਲੂ ਸੂਬੇ ਵਿੱਚ ਸੋਮਵਾਰ ਨੂੰ ਦੋਹਰੇ ਧਮਾਕੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਧਮਾਕਿਆਂ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ ਹਨ। 

ਇੱਕ ਮੁੱਢਲੀ ਰਿਪੋਰਟ ਵਿੱਚ ਫੌਜ ਨੇ ਕਿਹਾ ਕਿ ਪਹਿਲਾ ਧਮਾਕਾ ਦੁਪਹਿਰ 12 ਵਜੇ ਦੇ ਕਰੀਬ ਸੁਲੂ ਸੂਬੇ ਦੀ ਰਾਜਧਾਨੀ ਜੋਲੋ ਵਿੱਚ ਇੱਕ ਭੀੜ ਭਾੜ ਵਾਲੀ ਗਲੀ 'ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਹੋਇਆ। 

ਪਹਿਲੇ ਧਮਾਕੇ ਦੇ ਲਗਭਗ ਇੱਕ ਘੰਟਾ ਬਾਅਦ ਹੀ, ਦੂਜਾ ਧਮਾਕਾ ਇੱਕ ਚਰਚ ਵਿੱਚ ਹੋਇਆ ਜੋ ਪਹਿਲੇ ਧਮਾਕੇ ਵਾਲੀ ਥਾਂ ਤੋਂ ਲਗਭਗ 70 ਮੀਟਰ ਦੀ ਦੂਰੀ 'ਤੇ ਸਥਿਤ ਹੈ। ਫਿਲਹਾਲ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।


More News

NRI Post
..
NRI Post
..
NRI Post
..