ਵਿਰਾਟ ਤੇ ਅਨੁਸ਼ਕਾ ਨੂੰ ਕੌਣ ਨਹੀਂ ਜਾਣਦਾ , ਪਰ ਜਦੋ ਤੋਂ ਆਹ ਖੁਸ਼ਖਬਰੀ ਮਿਲੀ ਹੈ ਕਿ ਉਹਨਾਂ ਦੇ ਘਰ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ ਤਾ ਇਕ ਵਾਰ ਫਿਰ ਤੋਂ ਉਹਨਾਂ ਦਾ ਨਾਂ ਕਾਫੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ | ਉਹਨਾਂ ਦੇ ਫੈਨਸ ਆਹ ਜਾਨਣ ਲਈ ਕਾਫੀ ਦਿਲਚਸਪੀ ਦਿਖਾ ਰਹੇ ਹਨ ਕਿ ਵਿਰਾਟ ਤੇ ਅਨੁਸ਼ਕਾ ਵਿਆਹ ਦੇ ਬੰਧਨ ਵਿਚ ਕਿਵੇਂ ਬੱਝੇ ਸਨ ,ਤੇ ਉਹਨਾਂ ਦੀ ਲਵਸਟੋਰੀ ਦੀ ਸ਼ੁਰੂਆਤ ਕਿਵੇਂ ਹੋਈ| ਤੇ ਅੱਜ ਤੁਹਾਨੂੰ ਦੱਸਦੇ ਆ ਕਿ ਵਿਰਾਟ ਤੇ ਅਨੁਸ਼ਕਾ ਦੀ ਲੋਵੇਸਟੋਰੀ ਦੀ ਕੁੱਝ ਖਾਸ ਗੱਲਾਂ |ਵਿਰਾਟ ਤੇ ਅਨੁਸ਼ਕਾ ਨੇ ਦਸੰਬਰ 2017 ਵਿਚ ਇਟਲੀ ਚ ਵਿਆਹ ਕੀਤਾ ਸੀ | ਤੇ ਉਸ ਤੋਂ ਬਾਅਦ ਹੀ ਉਹਨਾਂ ਦੀ ਲੋਵਸਟੋਰੀ ਕਾਫੀ ਚਰਚਾ ਵਿਚ ਰਹੀ ਹੈ |
ਵਿਰਾਟ ਤੇ ਅਨੁਸ਼ਕਾ ਦੀ ਪਹਿਲੀ ਮੁਲਾਕਾਤ ਸਾਲ 2013 ਚ ਇਕ ਸ਼ੈਮਪੁ ਵਿਗਿਆਪਣ ਦੇ ਦੌਰਾਨ ਹੋਈ ਸੀ | ਤੇ ਉਸ ਸਮੇਂ ਵਿਰਾਟ ਕੋਹਲੀ ਅਨੁਸ਼ਕਾ ਨਾਲ ਸਕਰੀਨ ਸ਼ੇਯਰ ਕਰਦੇ ਸਮੇ ਕਾਫੀ ਘਬਰਾਏ ਹੋਏ ਸੀ | ਵਿਰਾਟ ਨੇ ਦਸਿਆ ਕਿ ਮੈਨੂੰ ਯਾਦ ਹੈ ,ਕਿ ਜਦ ਮੇਰੇ ਮੈਨੇਜਰ ਨੇ ਮੈਨੂੰ ਸ਼ੈਮਪੁ ਦੇ ਬਰੈਂਡ ਬਾਰੇ ਦਸਿਆ ਸੀ ਤਾਂ ਮੈਂ ਵਿਗਿਆਪਨ ਕਰਨ ਲਈ ਕਾਫੀ ਉਤਸਾਹਿਤ ਸੀ | ਪਰ ਜਦੋਂ ਮੈ ਪੁੱਛਿਆ ਕਿ ਮੇਰੇ ਨਾਲ ਕੌਣ ਹੈ ਤਾ ਉਹਨਾਂ ਨੇ ਅਨੁਸ਼ਕਾ ਦਾ ਨਾਮ ਲਿਆ |
ਵਿਰਾਟ ਦਾ ਕਹਿਣਾ ਹੈ ਕਿ ਆਹ ਹਾਲ ਸੁਣਕੇ ਉਹ ਹੈਰਾਨ ਰਹਿ ਗਏ ਸਨ | ਤੇ ਉਹਨਾਂ ਨੇ ਆਪਣੇ ਮੈਨੇਜਰ ਤੋਂ ਪੁੱਛਿਆ ਕਿ ਉਹ ਸੱਚ ਕਹਿ ਰਹੇ ਸਨ |ਤੇ ਉਹ ਸੋਚਣ ਲਗੇ ਕਿ ਮੈ ਇਕ ਫਰੇਮ ਉਤੇ ਕਲਾਕਾਰ ਨਾਲ ਕਿਵੇਂ ਐਕਟਿੰਗ ਕਰ ਸਕਦਾ ਹਾਂ | ਵਿਰਾਟ ਜਦ ਪਹਿਲੀ ਵਾਰ ਅਨੁਸ਼ਕਾ ਨੂੰ ਮਿਲੇ ਸੀ ਤਾਂ ਉਹ ਬਹੁਤ ਨਰਵਸ ਸੀ | ਸੈੱਟ ਉਤੇ ਅਨੁਸ਼ਕਾ ਹਿਲਸ ਵੇਯਰ ਕਰਕੇ ਆਈ ਸੀ ,ਤੇ ਉਹ ਵਿਰਾਟ ਕੋਲੋਂ ਲੰਬੀ ਲਗ ਰਹੀ ਸੀ |
ਵਿਰਾਟ ਨਰਵਸ ਤਾ ਸੀ ਹੀ ਤਾ ਉਹਨਾਂ ਨੇ ਸੋਚਿਆ ਕਿ ਕੁੱਝ ਫਨੀ ਕੀਤਾ ਜਾਵੇ | ਤਾ ਵਿਰਾਟ ਨੇ ਅਨੁਸ਼ਕਾ ਨੂੰ ਕਿਹਾ ਕਿ ਤੁਹਾਨੂੰ ਇਸ ਤੋਂ ਵੱਡੀ ਹਿਲਸ ਨਹੀਂ ਮਿਲਿਆ | ਅਨੁਸ਼ਕਾ ਨੇ ਹਸਨ ਦੀ ਵਜਾਏ ਐਸਕਯੁਜਮੀ ਕਿਹਾ | ਤੇ ਉਸ ਤੋਂ ਬਾਅਦ ਵਿਰਾਟ ਕਾਫੀ ਅਜੀਬ ਮਹਿਸੂਸ ਕਰਨ ਲਗੇ | ਆਹ ਸ਼ੂਟ 3 ਦਿਨਾਂ ਤੱਕ ਚੱਲਿਆ | ਹੋਲੀ ਹੋਲੀ ਦੋਵਾਂ ਨੂੰ ਇਹਸਾਸ ਹੋਇਆ ਕਿ ਵੱਖ ਵੱਖ ਬੈਕਰਾਊਂਡ ਹੋਣ ਤੋਂ ਬਾਵਜੂਦ ਵੀ ਦੋਵਾਂ ਚ ਬਹੁਤ ਸਮਾਨਤਾਵਾਂ ਹਨ |
ਵਿਰਾਟ ਤੇ ਅਨੁਸ਼ਕਾ ਦੋਵੇ ਹੀ ਮਿਡਲ ਕਲਾਸ ਫੈਮਿਲੀ ਤੋਂ ਸਨ , ਤੇ ਦੋਵਾਂ ਨੇ ਇਕ ਹੀ ਸਾਲ਼ ਯਾਨੀ 2008 ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ | ਤੇ ਹੋਰ ਵੀ ਬਹੁਤ ਗੱਲਾਂ ਉਹਨਾਂ ਵਿਚ ਕੋਮਨ ਸੀ | ਜਿਸ ਕਰਕੇ ਉਹਨਾਂ ਦੀ ਲਵਸਟੋਰੀ ਸਟਾਰਟ ਹੋਈ ਤੇ ਕਾਫੀ ਸੁਰਖੀਆਂ ਵਿੱਚ ਰਹੀ |



