ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨੂੰ ਵੀ ਹੋਇਆ ਕੋਰੋਨਾ

by mediateam

ਚੰਡੀਗ੍ਹੜ (ਐਨ.ਆਰ.ਆਈ. ਮੀਡਿਆ) : ਰਾਜ ਸਭਾ ਮੈਂਬਰ ਅਤੇ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੂੰ ਵੀ ਕੋਰੋਨਾ ਹੋ ਗਿਆ ਹੈ। ਢੀਂਡਸਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਉਹ ਆਪਣੇ ਦਿਲੀ ਸਥਿਤ ਗ੍ਰਹਿ ਵਿਖੇ ਹੀ ਇਕਾਂਤਵਾਸ ਹੋ ਗਏ ਹਨ। 

ਦੱਸ ਦਈਏ ਕਿ ਸੂਤਰਾਂ ਮੁਤਾਬਕ ਢੀਂਡਸਾ ਨੇ ਕੋਵਿਡ-19 ਟੈਸਟ ਵੀਰਵਾਰ ਨੂੰ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਪਿੱਛੇ ਜਿਹੇ ਆਪਣੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦਾ ਗਠਨ ਕੀਤਾ ਹੈ।

More News

NRI Post
..
NRI Post
..
NRI Post
..