ਟਰੰਪ ਸਮਰਥਕ ਅਤੇ ਵਿਰੋਧੀ ਭਿੜੇ, ਹੋਈ ਫਾਇਰਿੰਗ 1 ਦੀ ਮੌਤ

by mediateam

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਸ਼ਨਿਚਰਵਾਰ ਰਾਤ ਅਮਰੀਕਾ ਦੇ ਓਰੇਗਨ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਪੋਰਟਲੈਂਡ ਵਿਚ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਆਪਸ ਵਿਚ ਭਿੜ ਗਏ। ਇਸ ਦੌਰਾਨ ਹੋਈ ਫਾਇਰਿੰਗ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। 


ਹਾਲਾਂਕਿ ਪੁਲਿਸ ਅਜੇ ਵੀ ਝੜਪ ਦੌਰਾਨ ਫਾਇਰਿੰਗ ਹੋਣ ਦੀ ਗੱਲ 'ਤੇ ਸਾਫ-ਸਾਫ ਕੁਝ ਨਹੀਂ ਕਹਿ ਰਹੀ ਹੈ ਪ੍ਰੰਤੂ ਇਕ ਫਰੀਲਾਂਸਰ ਫੋਟੋਗ੍ਰਾਫਰ ਨੇ ਤਿੰਨ ਗੋਲ਼ੀਆਂ ਦੀ ਆਵਾਜ਼ ਸੁਣਨ ਦਾ ਦਾਅਵਾ ਕੀਤਾ ਹੈ। ਉਸ ਨੇ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਮੌਕੇ ਤੋਂ ਚੁੱਕ ਕੇ ਲਿਜਾਣ ਦੀ ਗੱਲ ਵੀ ਕਹੀ ਹੈ। 


ਮੰਨਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਵਾਈਟ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਪੋਰਟਲੈਂਡ ਪੁਲਿਸ ਬਿਊਰੋ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਿਸ ਨੇ ਸਾਊਥ ਈਸਟ ਥਰਡ ਐਵੇਨਿਊ ਅਤੇ ਸਾਊਥ ਵੈਸਟ ਐਲਡਰ ਸਟ੍ਰੀਟ ਦੇ ਖੇਤਰ ਤੋਂ ਫਾਇਰਿੰਗ ਦੀ ਆਵਾਜ਼ ਸੁਣੀ। ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਇਕ ਜ਼ਖ਼ਮੀ ਵਿਅਕਤੀ ਮਿਲਿਆ ਜਿਸ ਦੀ ਛਾਤੀ ਵਿਚ ਗੋਲ਼ੀ ਲੱਗੀ ਸੀ। ਪੁਲਿਸ ਕਰਮਚਾਰੀ ਜ਼ਖ਼ਮੀ ਨੂੰ ਲੈ ਕੇ ਹਸਪਤਾਲ ਗਏ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।

More News

NRI Post
..
NRI Post
..
NRI Post
..