ਟੋਰਾਂਟੋ (ਐਨ.ਆਰ.ਆਈ.ਮੀਡਿਆ) : ਬੁੱਧਵਾਰ ਨੂੰ ਟੋਰਾਂਟੋ ਵਿੱਚ ਇੱਕ ਸ਼ੱਕੀ ਵਾਹਨ ਚਾਲਕ ਨੇ ਇੱਕ ਬੇਕਰੀ ਵਿੱਚ ਇੱਕ ਸਮੂਹ 'ਤੇ ਤਾਬੜਤੋੜ ਗੋਲੀਆਂ ਚਲਾਈਆਂ, ਜਿਸ 'ਚ 6 ਲੋਕ ਜ਼ਖਮੀ ਹੋ ਗਏ। ਦੱਸ ਦਈਏ ਕਿ ਟੋਰਾਂਟੋ ਪੁਲਿਸ ਮੁਤਾਬਕ ਇਹ ਗੋਲੀਬਾਰੀ ਦੇਰ ਰਾਤ ਲਗਭਗ 2 ਵਜੇ ਹੋਈ। ਮੀਂਹ ਕਾਰਨ ਕੁਝ ਲੋਕ ਇੱਕ ਬੇਕਰੀ 'ਚ ਪਨਾਹ ਲੈ ਰਹੇ ਸਨ।
ਇਸੇ ਦੌਰਾਨ ਇੱਕ ਸ਼ੱਕੀ ਵਾਹਨ ਚਾਲਕ ਨੇ ਅਚਾਨਕ ਉਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ ਇੱਕ ਔਰਤ ਸਣੇ 6 ਲੋਕ ਜ਼ਖਮੀ ਹੋ ਗਏ, ਜਿਨਾਂ ਨੂੰ ਬਾਅਦ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।



