ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲੇ ਵਿਚ ਸਫੀਪੁਰ ਤਹਿਸੀਲ ਖੇਤਰ ਦੇ ਕਨ੍ਹੂਖੇੜਾ ਪਿੰਡ ਵਿਚ ਸਕੱਤਰੇਤ ਦੀ ਉਸਾਰੀ ਲਈ ਖੁਦਾਈ ਵਿਚ ਚਾਂਦੀ ਅਤੇ ਤਾਂਬੇ ਦੇ ਸਿੱਕੇ ਮਿਲੇ ਹਨ। ਇਸ ਤੋਂ ਬਾਅਦ ਉਸਾਰੀ ਦਾ ਕੰਮ ਰੁਕ ਗਿਆ ਹੈ । ਦਰਅਸਲ, ਗ੍ਰਾਮ ਪੰਚਾਇਤ ਸਕੱਤਰੇਤ ਦੀ ਉਸਾਰੀ ਲਈ ਨੀਂਹ ਦਾ ਕੰਮ ਪਿੰਡ ਤੋਂ ਥੋੜ੍ਹੀ ਦੂਰੀ 'ਤੇ ਸ਼ੁਰੂ ਕੀਤਾ ਗਿਆ ਸੀ।
ਨੀਂਹ ਦੀ ਖੁਦਾਈ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਦੇ ਘੜੇ ਵਿੱਚੋਂ ਚਾਂਦੀ ਅਤੇ ਤਾਂਬੇ ਦੇ ਸਿੱਕੇ ਮਿਲੇ ਹਨ । ਇਨ੍ਹਾਂ ਨੂੰ ਤਹਿਸੀਲ ਪ੍ਰਸ਼ਾਸਨ ਵੱਲੋਂ ਪੁਰਾਤੱਤਵ ਵਿਭਾਗ ਨੂੰ ਭੇਜਿਆ ਗਿਆ ਹੈ। ਐਸਡੀਐਮ ਰਾਜੇਂਦਰ ਪ੍ਰਸਾਦ ਨੇ ਅੱਗੇ ਕੰਮ ਬੰਦ ਕਰਾ ਦਿੱਤਾ ਸੀ । ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਬਣੇ ਰਾਮ ਮੰਦਰ ਦੇ ਨੇੜੇ ਇਸ ਜਗ੍ਹਾ 'ਤੇ ਕੁਝ ਹੋਰ ਖਜ਼ਾਨੇ ਦੀ ਸੰਭਾਵਨਾ ਹੋ ਸਕਦੀ ਹੈ.
ਐਸਡੀਐਮ ਨੇ ਪਿੰਡ ਦੇ ਮੁਖੀ ਸੁਭਾਸ਼ ਨੂੰ ਆਪਣੀ ਨਿਗਰਾਨੀ ਹੇਠ ਹੋਰ ਖੁਦਾਈ ਕਰਨ ਦੇ ਨਿਰਦੇਸ਼ ਦਿੱਤੇ ਹਨ । ਪ੍ਰਧਾਨ ਦੇ ਅਨੁਸਾਰ, ਰਾਮ ਮੰਦਰ ਲਗਭਗ 100 ਸਾਲ ਪੁਰਾਣਾ ਹੈ ਤੇ ਇਹ ਮੰਦਰ ਪਿੰਡ ਦੀ ਆਬਾਦੀ ਤੋਂ ਬਾਹਰ ਹੈ। ਤੁਹਾਨੂੰ ਦੱਸ ਦਈਏ ਕਿ ਕਨੌਖੇੜਾ ਪਿੰਡ ਵਿੱਚ 1 ਸਤੰਬਰ ਨੂੰ ਪੰਚਾਇਤ ਦੀ ਇਮਾਰਤ ਲਈ ਖੁਦਾਈ ਕੀਤੀ ਜਾ ਰਹੀ ਸੀ, ਉਦੋਂ ਹੀ ਇਸ ਵਿੱਚ 17 ਚਾਂਦੀ ਦੇ ਸਿੱਕੇ ਅਤੇ 87 ਤਾਂਬੇ ਦੇ ਸਿੱਕੇ ਮਿਲੇ ਹਨ।
ਐਸਡੀਐਮ ਦਾ ਕਹਿਣਾ ਹੈ ਕਿ ਅਸੀਂ ਖੁਦਾਈ ਵਿੱਚ ਮਿਲੇ ਸਿੱਕੇ ਟਰੇਜਰੀ ਵਿੱਚ ਜਮ੍ਹਾਂ ਕਰਵਾਉਣ ਲਈ ਭੇਜੇ ਹਨ। ਇਸਦੇ ਨਾਲ ਹੀ ਪੁਰਾਤੱਤਵ ਵਿਭਾਗ ਦੁਆਰਾ ਇਸਦੀ ਜਾਂਚ ਕਰਵਾਉਣ ਲਈ ਹਰ ਯਤਨ ਕੀਤੇ ਜਾ ਰਹੇ ਹਨ. ਤੇ ਅਗੇ ਕਾਰਵਾਈ ਵੀ ਕੀਤੀ ਜਾਏਗੀ । ਇਥੇ ਆ ਵੀ ਦਸਣਾ ਬਣਦਾ ਹੈ ਕਿ 1962 ਤੋਂ 1919 ਦੇ ਸਿੱਕੇ ਇਸ ਖੁਦਾਈ ਵਿਚ ਪਾਏ ਗਏ ਹਨ, ਜਿਸ ਵਿਚ 1960,1880,1918,1917,1890,1923,1904,1917,1870,1901,1907, 1906,1887,1904, ਅਤੇ 1862 ਦੇ ਸਿੱਕੇ ਮਿਲੇ ਹਨ. ਹੁਣੇ ਵੀ ਖੁਦਾਈ ਜਾਰੀ ਰੱਖੀ ਗਈ ਹੈ



