ਪੰਜਾਬ ‘ਚ ਸੋਮਵਾਰ ਨੂੰ ਆਏ 2496 ਨਵੇਂ ਕੋਰੋਨਾ ਮਾਮਲੇ, 70 ਮੌਤਾਂ

by mediateam

ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਦੇ 2496 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 70 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 82113 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2424 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 19097 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2496 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1410759 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  ਦਸਣਯੋਗ ਹੈ ਕਿ ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ 'ਚ ਲੁਧਿਆਣਾ ਦੇ 307, ਜਲੰਧਰ 261, ਪਟਿਆਲਾ 387,  ਅੰਮ੍ਰਿਤਸਰ 281, ਐਸ. ਏ. ਐਸ. ਨਗਰ 408, ਬਠਿੰਡਾ 89, ਗੁਰਦਾਸਪੁਰ 40, ਸੰਗਰੂਰ 81, ਹੁਸ਼ਿਆਰਪੁਰ 88, ਫਿਰੋਜ਼ਪੁਰ 28, ਪਠਾਨਕੋਟ 98, ਫਰੀਦਕੋਟ 31, ਮੋਗਾ 23, ਕਪੂਰਥਲਾ 58, ਸ੍ਰੀ ਮੁਕਤਸਰ ਸਾਹਿਬ 65, ਬਰਨਾਲਾ 11, ਫਤਿਹਗੜ੍ਹ ਸਾਹਿਬ 51, ਫਾਜ਼ਿਲਕਾ 27, ਰੋਪੜ 100, ਤਰਨਤਾਰਨ 20, ਮਾਨਸਾ 29, ਐਸ. ਬੀ. ਐਸ. ਨਗਰ ਤੋਂ 13 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। 

ਉਥੇ ਹੀ ਸੂਬੇ 'ਚ ਅੱਜ 70 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 6, ਬਠਿੰਡਾ 'ਚ 1, ਫਰੀਦਕੋਟ 1, ਫਤੇਹਗਡ਼੍ਹ ਸਾਹਿਬ 3, ਫਿਰੋਜ਼ਪੁਰ 14, ਗੁਰਦਾਸਪੁਰ 'ਚ 5, ਹੁਸ਼ਿਆਰਪੁਰ 'ਚ 6, ਜਲੰਧਰ 'ਚ 5, ਲੁਧਿਆਣਾ 'ਚ 11, ਕਪੂਰਥਲਾ 5, ਐਸ. ਏ. ਐਸ. ਨਗਰ 'ਚ 2, ਮੋਗਾ 'ਚ 1, ਮੁਕਤਸਰ ਸਾਹਿਬ 1, ਐੱਸ. ਬੀ. ਐੱਸ ਨਗਰ 1, ਪਟਿਆਲਾ 'ਚ 6 ਤੇ ਸੰਗਰੂਰ 'ਚ 2 ਦੀ ਕੋਰੋਨਾ ਕਾਰਣ ਮੌਤ ਹੋਈ ਹੈ।

More News

NRI Post
..
NRI Post
..
NRI Post
..