ਲੁਧਿਆਣਾ ‘ਚ 363 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ, 11 ਮੌਤਾਂ

by mediateam
ਲੁਧਿਆਣਾ (ਐਨ.ਆਰ.ਆਈ. ਮੀਡਿਆ) : ਪੰਜਾਬ ਦੇ ਲੁਧਿਆਣਾ 'ਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 588 ਹੋ ਗਈ ਹੈ, ਜਦੋਂਕਿ ਜ਼ਿਲ੍ਹੇ 'ਚ 14184 ਮਰੀਜ਼ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ ਜ਼ਿਲ੍ਹੇ 'ਚ 363 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 11 ਮਰੀਜ਼ਾਂ ਦੀ ਮੌਤ ਹੋ ਗਈ ਹੈ।  363 ਮਰੀਜ਼ਾਂ 'ਚੋਂ 39 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ, ਜਦੋਂਕਿ 324 ਜ਼ਿਲ੍ਹੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ 1532 ਮਰੀਜ਼ ਸਥਾਨਕ ਹਸਪਤਾਲਾਂ 'ਚ ਪਾਜ਼ੇਟਿਵ ਆਏ ਹਨ। ਜਿਨ੍ਹਾਂ 'ਚੋਂ 155 ਦੀ ਅੱਜ ਮੌਤ ਹੋ ਚੁੱਕੀ ਹੈ। 

More News

NRI Post
..
NRI Post
..
NRI Post
..