ਯੋਸ਼ੀਹਿਦੇ ਸੁਗਾ ਬਣੇ ਜਾਪਾਨ ਦੇ ਨਵੇਂ ਪ੍ਰਧਾਨਮੰਤਰੀ

by mediateam

ਵੈੱਬ ਡੈਸਕ (NRI MEDIA) : ਬੁੱਧਵਾਰ ਨੂੰ ਜਾਪਾਨ ਦੀ ਸੰਸਦ ਦੇ ਹੇਠਲੇ ਸਦਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੋਸ਼ੀਹਿਦੇ ਸੁਗਾ ਨੂੰ ਚੁਣਿਆ।  ਇਸ ਤਰ੍ਹਾਂ ਸੁਗਾ ਪਿਛਲੇ 8 ਸਾਲਾਂ ਵਿੱਚ ਦੇਸ਼ ਦੇ ਨਵੇਂ ਨੇਤਾ ਵਜੋਂ ਉਭਰੇ ਹਨ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਖਰਾਬ ਸਿਹਤ ਕਾਰਨ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਦਸਯੋਗ ਹੈ ਕਿ 71 ਸਾਲਾਂ ਦੇ ਸੁਗਾ ਸ਼ਿੰਜੋ ਨੂੰ ਆਬੇ ਦਾ ਭਰੋਸੇਮੰਦ ਮੰਨਿਆ ਜਾਂਦਾ ਹੈ ਅਤੇ ਜਾਪਾਨੀ ਰਾਜਨੀਤੀ ਵਿੱਚ ਉਨ੍ਹਾਂ ਨੂੰ ਆਬੇ ਦਾ ਸੱਜਾ ਹੱਥ ਵੀ ਕਿਹਾ ਜਾਂਦਾ ਹੈ । 

ਇਸ ਮੌਕੇ ਭਾਰਤ ਦੇ ਪੀਐਮ ਮੋਦੀ ਨੇ ਯੋਸ਼ੀਹਿਦੇ ਸੁਗਾ ਨੂੰ ਜਾਪਾਨ ਦੇ ਨਵੇਂ ਪ੍ਰਧਾਨਮੰਤਰੀ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋਣ 'ਤੇ ਉਹ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦੇ ਹਨ।

More News

NRI Post
..
NRI Post
..
NRI Post
..