ਵੈੱਬ ਡੈਸਕ (NRI MEDIA) : ਬਰਤਾਨੀਆ ਵਿਚ ਪੰਜਾਬੀ ਸਿੱਖ ਟੈਕਸੀ ਡਰਾਈਵਰ ਦੇ ਨਾਲ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਨਾ ਸਿਰਫ਼ ਡਰਾਈਵਰ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਬਲਕਿ ਉਸਨੂੰ ਇਹ ਵੀ ਪੁੱਛਿਆ ਕਿ ਕੀ ਉਹ ਤਾਲਿਬਾਨੀ ਹੈ। ਰੀਡਿੰਗ ਸ਼ਹਿਰ ਦੇ ਟਾਈਲਹਸਰਟ ਉਪਨਗਰ ਦੇ ਰਹਿਣ ਵਾਲੇ 41 ਸਾਲਾਂ ਵਨੀਤ ਸਿੰਘ ਨੇ ਦੱਸਿਆ ਕੀ ਚਾਰੋਂ ਮੁਲਜ਼ਮ ਸਕਾਟਲੈਂਡ ਜਾਂ ਆਇਰਲੈਂਡ ਦੇ ਹੋ ਸਕਦੇ ਹਨ।
ਵਨੀਤ ਨੇ ਪੁਲਿਸ ਨੂੰ ਦੱਸਿਆ ਕਿ ਬਰਕਸ਼ਾਇਰ ਸਥਿਤ ਇਕ ਕੈਸੀਨੋ ਤੋਂ ਚਾਰ ਲੋਕ ਉਸ ਦੀ ਟੈਕਸੀ ਵਿਚ ਬੈਠੇ ਸਨ। ਉਹ ਨਸ਼ੇ ਵਿਚ ਸਨ, ਪਹਿਲਾਂ ਤਾਂ ਉਨ੍ਹਾਂ ਨੇ ਬਦਸਲੂਕੀ ਕੀਤੀ ਅਤੇ ਫਿਰ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਉਨ੍ਹਾਂ ਮਾਰਕੁੱਟ ਸ਼ੁਰੂ ਕਰ ਦਿੱਤੀ। ਟੇਮਜ਼ ਵੈਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



