ਮੇਰਾ ਪ੍ਰਸ਼ਾਸਨ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦੇਵੇਗਾ – ਟਰੰਪ

by

ਵਾਸ਼ਿੰਟਨ (NRI MEDIA) : ਈਰਾਨ 'ਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ (UN) ਦੀਆਂ ਹਥਿਆਰ ਪਾਬੰਦੀਆਂ ਨੂੰ ਬਹਾਲ ਕਰਨ ਤੋਂ ਇਲਾਵਾ ਈਰਾਨੀ ਅਧਿਕਾਰੀਆਂ ਤੇ ਸੰਸਥਾਵਾਂ 'ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਦਾ ਟਾਰਗੇਟ ਈਰਾਨ ਨੂੰ ਰਵਾਇਤੀ ਹਥਿਆਰ ਸੌਂਪਣ ਤੋਂ ਰੋਕਣਾ ਹੈ। ਇਸ ਲਈ ਕਾਰਜਕਾਰੀ ਆਦੇਸ਼ ਜਾਰੀ ਕੀਤੇ ਗਏ ਹਨ।

ਮੇਰਾ ਪ੍ਰਸ਼ਾਸਨ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦੇਵੇਗਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਬਿਆਨ 'ਚ ਕਿਹਾ, 'ਅੱਜ ਮੈਂ ਈਰਾਨ ਦੇ ਪ੍ਰਮਾਣੂ, ਬੈਲਾਸਟਿਕ ਮਿਜ਼ਾਈਲ ਤੇ ਰਵਾਇਤੀ ਹਥਿਆਰਾਂ 'ਤੇ ਪਾਬੰਦੀ ਲਾਉਣ ਲਈ ਕਦਮ ਉਠਾ ਰਿਹਾ ਹਾਂ। ਮੇਰਾ ਪ੍ਰਸ਼ਾਸਨ ਈਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦੇਵੇਗਾ। ਅਸੀਂ ਈਰਾਨ ਨੂੰ ਬੈਲਾਸਟਕਿ ਮਿਜ਼ਾਈਲਾਂ ਤੇ ਰਵਾਇਤੀ ਹਥਿਆਰਾਂ ਦੀ ਸਪਲਾਈ ਜ਼ਰੀਏ ਬਾਕੀ ਦੁਨੀਆ ਨੂੰ ਖ਼ਤਰੇ 'ਚ ਪਾਉਣ ਦੀ ਮਨਜ਼ੂਰੀ ਵੀ ਨਹੀਂ ਦਿਆਂਗੇ।' ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ, 'ਅੱਜ ਮੇਰੀ ਕਾਰਵਾਈ ਈਰਾਨ ਤੇ ਕੌਮਾਂਤਰੀ ਫਿਰਕੇ ਲਈ ਸਪੱਸ਼ਟ ਸੰਦੇਸ਼ ਹੈ ਕਿ ਜੋ ਵੀ ਈਰਾਨ ਨਾਲ ਖੜ੍ਹਾ ਹੋਵੇਗਾ, ਉਸ 'ਤੇ ਪਾਬੰਦੀ ਲਾਈ ਜਾਵੇਗੀ।'

More News

NRI Post
..
NRI Post
..
NRI Post
..