ਖੋਜ ‘ਚ ਹੋਇਆ ਖੁਲਾਸਾ, ਕੋਰੋਨਾ ਨਾਲ ਲੜਨ ਲਈ ਤਾਕਤ ਦੇ ਰਿਹਾ ਡੇਂਗੂ

by mediateam

ਵੈੱਬ ਡੈਸਕ (NRI MEDIA) : ਬ੍ਰਾਜ਼ੀਲ ਵਿੱਚ ਹੋਈ ਇੱਕ ਖੋਜ ਵਿੱਚ ਡੇਂਗੂ ਅਤੇ ਕੋਰੋਨਾ ਵਾਇਰਸ ਵਿਚਕਾਰ ਸਬੰਧਾਂ ਬਾਰੇ ਪਤਾ ਲੱਗਾ ਹੈ। ਇਸ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਡੇਂਗੂ ਬੁਖ਼ਾਰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਵਿੱਚ ਰੱਖਿਆ ਕਵਚ ਬਣ ਰਿਹਾ ਹੈ। ਡੇਂਗੂ ਲੋਕਾਂ ਨੂੰ ਕੁਝ ਹੱਦ ਤੱਕ ਬਿਮਾਰੀਆਂ ਨਾਲ ਲੜਨ ਦੀ ਤਾਕਤ ਦੇ ਰਿਹਾ ਹੈ, ਜੋ ਕੋਰੋਨਾ ਵਾਇਰਸ ਨਾਲ ਜੰਗ ਵਿੱਚ ਮਦਦ ਕਰਦੀ ਹੈ। ਦੱਸ ਦਈਏ ਕੀ ਡਿਊਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਮਿਗੁਇਲ ਨਿਕੋਲੇਲਿਸ ਨੇ ਸਾਲ 2019-20 ਵਿੱਚ ਡੇਂਗੂ ਬੁਖ਼ਾਰ ਦੇ ਨਾਲ ਕੋਰੋਨਾ ਦੇ ਭੂਗੋਲਿਕ ਪ੍ਰਸਾਰ ਦਾ ਤੁਲਨਾਤਮਕ ਅੰਕੜਾ ਪੇਸ਼ ਕੀਤਾ ਹੈ।

ਨਿਕੋਲੇਲਿਸ ਨੇ ਪਤਾ ਲਾਇਆ ਕਿ ਜਿਨਾਂ ਦੇਸ਼ਾਂ ਵਿੱਚ ਇਸ ਸਾਲ ਜਾਂ ਪਿਛਲੇ ਸਾਲ ਡੇਂਗੂ ਦਾ ਪ੍ਰਕੋਪ ਬਹੁਤ ਤੇਜ਼ੀ ਨਾਲ ਫੈਲਿਆ ਸੀ, ਉੱਥੇ ਕੋਰੋਨਾ ਘੱਟ ਅਸਰ ਕਰ ਰਿਹਾ ਹੈ ਅਤੇ ਬਹੁਤ ਥੋੜੇ ਮਰੀਜ਼ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਬ੍ਰਾਜ਼ੀਲ ਵਿੱਚ ਹੋਏ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਹ ਆਸਾਧਾਰਨ ਜਾਣਕਾਰੀ ਡੇਂਗੂ ਵਾਇਰਸ ਐਂਟੀਬਾਡੀ ਅਤੇ ਕੋਰੋਨਾ ਵਾਇਰਸ ਵਿਚਕਾਰ ਇੱਕ ਗੁਪਤ ਸਬੰਧ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।

ਜੇਕਰ ਇਹ ਸਹੀ ਸਾਬਤ ਹੁੰਦੀ ਹੈ ਤਾਂ ਡੇਂਗੂ ਦੇ ਖਾਤਮੇ ਲਈ ਬਣਾਈ ਗਈ ਇੱਕ ਸੁਰੱਖਿਅਤ ਵੈਕਸੀਨ ਕੋਰੋਨਾ ਵਾਇਰਸ ਤੋਂ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦੀ ਹੈ। ਦੱਸ ਦਈਏ ਕੀ ਖੋਜਕਰਤਾਵਾਂ ਨੇ ਦੱਸਿਆ ਕਿ ਡੇਂਗੂ ਅਤੇ ਕੋਰੋਨਾ ਵਾਇਰਸ ਵਿਚਕਾਰ ਇਹ ਸਬੰਧ ਲੈਟਿਨ ਅਮਰੀਕਾ ਦੇ ਹੋਰ ਹਿੱਸਿਆਂ ਅਤੇ ਏਸ਼ੀਆ ਤੇ ਪ੍ਰਸ਼ਾਂਤ ਮਹਾਂਸਾਗਰ ਦੇ ਦੇਸ਼ਾਂ ਵਿੱਚ ਵੀ ਮਿਲਿਆ ਹੈ।

More News

NRI Post
..
NRI Post
..
NRI Post
..