1 ਅਕਤੂਬਰ ਤੋਂ 31 ਦਸੰਬਰ ਤਕ ਜਾਰੀ ਕੀਤੇ ਜਾਣਗੇ ਲਾਈਫ ਸਰਟੀਫਿਕੇਟ

by vikramsehajpal

ਟੋਰਾਂਟੋ (NRI MEDIA) : ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਵਲੋਂ ਇਹ ਸੂਚਨਾ ਦਿਤੀ ਗਈ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਪੈਨਸ਼ਨਰਸ ਲਈ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਸਰਟੀਫਿਕੇਟ ਜਾਰੀ ਕਰਨ ਲਈ ਇਸ ਮਹਾਮਾਰੀ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਮਦੇ ਰੱਖਦੇ ਹੋਏ ਲਾਈਫ ਸਰਟੀਫਿਕੇਟ 1 ਅਕਤੂਬਰ ਤੋਂ 31 ਦਸੰਬਰ ਤਕ ਜਾਰੀ ਕੀਤੇ ਜਾਣਗੇ। ਦੱਸ ਦਈਏ ਕਿ ਸਰਟੀਫਿਕੇਟ ਜਾਰੀ ਕਰਨ ਲਈ ਕੌਂਸਲੇਟ ਜਨਰਲ ਵਲੋਂ 3 ਤਰੀਕਿਆਂ ਦਾ ਇਸਤਮਾਲ ਕੀਤਾ ਜਾਵੇਗਾ।

https://youtu.be/YZRVnQMCm2k

ਤੁਸੀ ਡਾਕ ਰਹੀ ਅਪਲਾਈ ਕਰ ਸਕਦੇ ਹੋ ਅਪੋਇੰਟਮੈਂਟ ਲੈ ਕੇ ਦਫ਼ਤਰ ਵੀ ਜਾ ਸਕਦੇ ਹੋ। ਓਥੇ ਹੀ ਵੱਖ-ਵੱਖ ਥਾਵਾਂ ਤੇ ਕੈਂਪ ਵੀ ਲਗਾਏ ਜਾਣਗੇ ਜਿਨ੍ਹਾਂ ਦੀ ਤਾਰੀਖ ਜਲਦ ਹੀ ਜਾਰੀ ਕੀਤੀ ਜਾਵੇਗੀ। COVID ਕਰਕੇ ਕੌਂਸਲੇਟ ਜਨਰਲ ਵਲੋਂ ਬੇਨਤੀ ਹੈ ਕਿ ਡਾਕ ਰਹੀ ਹੀ ਸਰਟੀਫਿਕੇਟ ਅਪਲਾਈ ਕਰਨ। ਦੱਸ ਦਈਏ ਕਿ ਸ਼ਨਾਖਤ ਵੀਡੀਓ ਕੌਂਫਰੈਂਸਿੰਗ ਰਾਹੀਂ ਕੀਤੀ ਜਾਵੇਗੀ ਅਪਲਾਈ ਕਰਨ ਲਈ ਐਪ੍ਲੀਕੇਸ਼ਨ ਦੀਆਂ 2 ਕਾਪੀਆਂ, ਪਾਸਪੋਰਟ ਦੀ ਕਾਪੀ ਪਤੇ ਦਾ ਪਰੂਫ ਟਿਕਟ ਲਗਾ ਵਾਪਸੀ ਦਾ ਲਿਫ਼ਾਫ਼ਾ ਨਾਲ ਭਜੇਨਾ ਹੈ।