ਨਵੀਂ ਦਿੱਲੀ(ਐਨ .ਆਰ.ਆਈ ):ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਹਰ ਰੋਜ਼ ਕੋਰੋਨਾ ਫੈਲਣ ਦੀਆਂ ਸਥਿਤੀਆਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਜਾ ਰਹੇ ਹਨ। ਹੁਣ ਇਹ WHO ਵੱਲੋਂ ਕਿਹਾ ਗਿਆ ਹੈ ਕਿ ਕੋਵਿਡ-19 ਮੌਜੂਦਾ ਗਿਣਤੀ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਡਬਲਿਊਐਚਓ ਦੇ ਐਮਰਜੈਂਸੀ ਸਿਹਤ ਦੇਖਭਾਲ ਦੇ ਮੁਖੀ, ਡਾਕਟਰ ਮਾਈਕਲ ਰਿਆਨ ਨੇ ਕਿਹਾ ਕਿ ਉਨ੍ਹਾਂ ਦੇ ਅਨੁਮਾਨਾਂ ਮੁਤਾਬਕ, ਦੁਨੀਆ ਦਾ ਹਰ 10ਵਾਂ ਵਿਅਕਤੀ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕਿਆ ਹੈ।
ਡਾ: ਰਿਆਨ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਕਿਉਂਕਿ ਮਹਾਂਮਾਰੀ ਘੱਟ ਨਹੀਂ ਹੋ ਰਹੀ ਹੈ, ਇਸ ਕਾਰਨ ਵਿਸ਼ਵ ਹੁਣ ਪਹਿਲਾਂ ਨਾਲੋਂ ਵਧੇਰੇ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤਦਿਆਂ ਇਸ ਮਹਾਮਾਰੀ ਤੋਂ ਜੰਗ ਜਿੱਤੀ ਜਾ ਸਕਦੀ ਹੈ।



