ਸਪੋਰਟਸ ਡੈਸਕ (NRI MEDIA) : IPL ਦੇ 13ਵੇਂ ਸੀਜ਼ਨ ਦਾ 21ਵਾਂ ਮੁਕਾਬਲਾ ਅਬੂਧਾਬੀ ਦੇ ਮੈਦਾਨ 'ਤੇ ਕੋਲਕਾਤਾ ਨਾਈਟ ਰਾਈਡਰਸ ਤੇ ਚੇਨਈ ਸੁਪਰ ਕਿੰਗਸ ਦੇ ਵਿਚ ਖੇਡਿਆ ਗਿਆ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਨੇ 20 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 167 ਦੌੜਾਂ ਬਣੀਆਂ।
ਜਿਸ ਦੇ ਜਵਾਬ 'ਚ ਚੇਨਈ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਚ ਮਹਿਜ਼ 157 ਦੌੜਾਂ ਹੀ ਬਣਾ ਸਕੀ ਤੇ ਕੋਲਕਾਤਾ ਨੇ ਇਹ ਮੈਚ 10 ਦੌੜਾਂ ਤੋਂ ਜਿੱਤ ਲਿਆ। ਦੱਸ ਦਈਏ ਕਿ ਸੁਪਰ ਕਿੰਗਜ਼ ਦੀ ਟੀਮ ਸ਼ੇਨ ਵਾਟਸਨ (50) ਦੇ ਅਰਧ-ਸੈਂਕੜੇ ਅਤੇ ਅੰਬਾਤੀ ਰਾਇਡੂ (30) ਦੇ ਨਾਲ ਦੂਜੀ ਵਿਕਟ ਦੀਆਂ ਉਸ ਦੀਆਂ 69 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 5 ਵਿਕਟਾਂ 'ਤੇ 157 ਦੌੜਾਂ ਹੀ ਬਣਾ ਸਕੀ।
