ਜਲਾਲਾਬਾਦ (ਐਨ.ਆਰ.ਆਈ.ਮੀਡਿਆ) : ਜਲਾਲਾਬਾਦ ਵਿਧਾਨ ਸਭਾ ਹਲਕਾ ਅਧੀਨ ਆਉਂਦੇ ਪਿੰਡ ਚੱਕ ਜਾਨੀਸਰ ਵਿਖੇ ਇੱਕ ਦਲਿਤ ਨੌਜਵਾਨ ਨੂੰ ਕੁਝ ਹੋਰ ਨੌਜਵਾਨਾਂ ਵੱਲੋਂ ਮਾਰ ਕੁਟਾਈ ਕਰਕੇ ਉਸ ਨੂੰ ਪਿਸ਼ਾਬ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਦਲਿਤ ਨੌਜਵਾਨ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਮਲਾ ਇਸ ਤਰ੍ਹਾਂ ਹੈ ਕਿ ਚੱਕ ਜਾਨੀਸਰ ਦੇ ਵਾਸੀ ਦਲਿਤ ਨੌਜਵਾਨ ਨੂੰ ਪਿੰਡ ਦੇ ਕੁਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਮਾਰ ਕੁਟਾਈ ਹੀ ਨਹੀਂ ਕੀਤੀ, ਸਗੋਂ ਦਰਿੰਦਗੀ ਭਰੀ ਘਿਨਾਉਣੀ ਹਰਕਤ ਕਰਕੇ ਉਸ ਨੂੰ ਪਿਸ਼ਾਬ ਪਿਲਾ ਦਿੱਤਾ ਗਿਆ । ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਪਿੰਡ ਮਦਰੱਸਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ। ਉਹ ਬੀਤੀ ਸ਼ਾਮ ਚੱਕ ਜਾਨੀਸਰ ਵਿਖੇ ਆਪਣੇ ਭਰਾ ਨੂੰ ਮਿਲਣ ਲਈ ਆਇਆ ਸੀ। ਜਦੋਂ ਉਹ ਪਿੰਡ ਪਹੁੰਚਿਆ ਤਾਂ ਰਾਤ ਵੇਲੇ ਕੁਝ ਨਸ਼ੇ ਵਿੱਚ ਧੁੱਤ ਨੌਜਵਾਨਾਂ ਨੇ ਉਸ ਨੂੰ ਅਣਜਾਣ ਅਤੇ ਚੋਰ ਸਮਝ ਕੇ ਫੜ ਲਿਆ ਅਤੇ ਉਸ ਦੀ ਮਾਰਕੁਟਾਈ ਕੀਤੀ ।
ਮਾਰਕੁਟਾਈ ਕਰਨ ਤੋਂ ਬਾਅਦ ਉਸ ਨੌਜਵਾਨ ਨੂੰ ਪਿੰਡ ਦੇ ਨਸ਼ੇੜੀ ਨੌਜਵਾਨ ਪਿੰਡ ਦੀ ਧਰਮਸ਼ਾਲਾ ਵਿੱਚ ਲੈ ਗਏ । ਧਰਮਸ਼ਾਲਾ ਵਿੱਚ ਲਿਜਾ ਕੇ ਜਿੱਥੇ ਦੁਬਾਰਾ ਮਾਰਕਟ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਪਿਸ਼ਾਬ ਪਿਲਾਇਆ ਗਿਆ। ਜਿਸ ਸਬੰਧੀ ਵੀਡੀਓ ਵਾਇਰਲ ਹੋਈ ਹੈ । ਦੱਸ ਦਈਏ ਕੀ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 323/341/365/382/506/295ਏ,/148/149 ਤਹਿਤ ਮਾਮਲਾ ਦਰਜ ਕਰ ਲਿਆ ਹੈ ।
ਹਸਪਤਾਲ ਵਿੱਚ ਦਾਖਲ ਪੀੜਤ ਨੌਜਵਾਨ ਗੁਰਨਾਮ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਚੱਕ ਮਦਰੱਸਾ ਸ੍ਰੀ ਮੁਕਤਸਰ ਸਾਹਿਬ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਤੇ ਕੁੱਟਮਾਰ ਹੀ ਨਹੀਂ ਉਸ ਨੂੰ ਪਿਸ਼ਾਬ ਵੀ ਚਲਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜਾ ਕੇ ਉਨ੍ਹਾਂ ਦੀ ਤਸਦੀਕ ਕਰ ਲਓ ਕਦੇ ਉਨ੍ਹਾਂ ਨੇ ਚੋਰੀ ਤਾਂ ਕੀ ਮਾੜਾ ਵੀ ਬੋਲਿਆ ਹੋਵੇ ।



