ਆਬੂ ਧਾਬੀ (ਐਨ.ਆਰ.ਆਈ ਮੀਡਿਆ) : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜਨ ਦਾ 37ਵਾਂ ਮੁਕਾਬਲਾ ਆਬੂ ਧਾਬੀ ਦੇ ਮੈਦਾਨ 'ਤੇ ਚੇਨਈ ਸੁਪਰ ਕਿੰਗਸ ਨੂੰ ਰਾਜਸਥਾਨ ਨੇ ਸੱਤ ਵਿਕਟਾਂ ਨਾਲ ਹਰਾ ਦਿੱਤਾ।
ਇਸ ਮੈਚ ਵਿਚ ਚੇਨਈ ਦੇ ਕਪਤਾਨ ਐੱਮਐੱਸ ਧੋਨੀ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ।
ਰਾਜਸਥਾਨ ਨੇ 126 ਦੌੜਾਂ ਦੇ ਟੀਚੇ ਨੂੰ ਤਿੰਨ ਵਿਕਟਾਂ ਗੁਆ ਕੇ 17.3 ਓਵਰਾਂ ਵਿਚ ਹਾਸਲ ਕਰ ਲਿਆ। ਰਾਜਸਥਾਨ ਵੱਲੋਂ ਬਟਲਰ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ।



