ਸਪੋਰਟਸ ਡੈਸਕ (ਐਨ.ਆਰ.ਆਈ. ਮੀਡਿਆ) : ਆਈ.ਪੀ.ਐੱਲ. ਦਾ 39ਵਾਂ ਮੈਚ ਅੱਜ ਆਬੂ ਧਾਬੀ ਦੇ ਸ਼ੇਖ ਜਾਏਦ ਸਟੇਡੀਅਮ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਖੇਡਿਆ ਗਿਆ ਜਿਸ ਨੂੰ ਬੈਂਗਲੁਰੂ ਨੇ 8 ਵਿਕਟਾਂ ਨਾਲ ਜਿੱਤ ਲਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਣ ਉਤਰੀ ਕੋਲਕਾਤਾ ਦੀ ਟੀਮ ਨੇ ਬੈਂਗਲੁਰੂ ਸਾਹਮਣੇ 85 ਦੌੜਾਂ ਦਾ ਟੀਚਾ ਰੱਖਿਆ ਸੀ। ਉਥੇ ਹੀ ਟੀਚੇ ਦਾ ਪਿੱਛਾ ਕਰਣ ਉਤਰੀ ਬੈਂਗਲੁਰੂ ਦੀ ਟੀਮ ਨੇ ਇਸ ਨੂੰ 2 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਨੂੰ ਆਪਣੇ ਨਾਮ ਕਰ ਲਿਆ।



