ਵੀਜ਼ਾ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ

by simranofficial

ਨਿਊ ਦਿੱਲੀ (ਐਨ .ਆਰ .ਆਈ ):ਅਨਲੌਕ-5 'ਚ ਸਰਕਾਰ ਨੇ ਵੀਜ਼ਾ ਪਾਬੰਦੀਆਂ 'ਤੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਤੇ ਪਰਸਨ ਆਫ ਇੰਡੀਅਨ ਓਰੀਜਨ (ਪੀਆਈਓ) ਕਾਰਡ ਧਾਰਕਾਂ ਨੂੰ ਵੀਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈਗ੍ਰਹਿ ਮੰਤਰਾਲੇ ਦੇ ਤਾਜ਼ਾ ਨਿਰਦੇਸ਼ਾਂ ਅਨੁਸਾਰ ਇਲੈਕਟ੍ਰਾਨਿਕ ਵੀਜ਼ਾ, ਟੂਰਿਸਟ ਵੀਜ਼ਾ ਤੇ ਮੈਡੀਕਲ ਵੀਜ਼ਾ ਨੂੰ ਛੱਡ ਕੇ ਸਾਰੇ ਮੌਜੂਦਾ ਵੀਜ਼ਾ ਤੁਰੰਤ ਪ੍ਰਭਾਵ ਨਾਲ ਬਹਾਲ ਕਰ ਦਿੱਤੇ ਗਏ ਹਨ। ਇਲਾਜ ਲਈ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸੇਵਾਦਾਰ ਨਾਲ ਮੈਡੀਕਲ ਵੀਜ਼ਾ ਲਈ ਅਰਜ਼ੀ ਦੇਣੀ ਪਏਗੀ।

More News

NRI Post
..
NRI Post
..
NRI Post
..