ਹੱਥਾਂ ਨਾਲ ਪਾਂਡੇ ਬਣਾਉਣ ਵਾਲੇ ਕਾਰੀਗਰ ਨੇ ਇਸ ਦੀਵਾਲੀ ਪਰੇਸ਼ਾਨ

by simranofficial

ਪੰਜਾਬ (ਐਨ .ਆਰ .ਆਈ ):ਦੇਸ਼ ਦੇ ਸਭ ਤੋਂ ਉਤਸ਼ਾਹ ਨਾਲ ਮਨਾਏ ਜਾਂਦੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਮਿੱਟੀ ਦੇ ਭਾਂਡਿਆਂ ਦਾ ਕੰਮ ਕਰਨ ਵਾਲੇ ਅਤੇ ਦੀਵਾਲੀ ਨੂੰ ਦੀਵੇ ਬਣਾਉਣ ਵਾਲੇ ਘੁਮਿਆਰ ਭਾਈਚਾਰੇ ਦੇ ਪਰਿਵਾਰਾਂ, ਜੋ ਲੋਕਾਂ ਦੇ ਘਰਾਂ ਵਿਚ ਰੋਸ਼ਨੀਆਂ ਵੰਡਦੇ ਹਨ ਉਨ੍ਹਾਂ ਦੇ ਆਪਣੇ ਘਰਾਂ ਵਿਚ ਹਨੇਰਾ ਛਾਇਆ ਹੋਇਆ ਹੈ। ਜਿਸ ਵਿਚ ਘੁਮਿਆਰ ਜਾਤੀ ਸਿਰਫ ਮਿੱਟੀ ਦੇ ਬਰਤਨ ਬਣਾ ਕੇ, ਵੇਚ ਕੇ ਆਪਣਾ ਜੀਵਨ ਨਿਰਭਾਹ ਕਰ ਰਹੇ ਹਨ ਤੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਨ, ਪਰ ਅੱਜ ਦੇ ਬਾਜ਼ਾਰੀ ਯੁੱਗ ਵਿਚ ਇਸ ਜਾਤੀ ਦਾ ਇਹ ਧੰਦਾ ਸਿਰਫ ਨਾਮ ਦਾ ਹੀ ਰਹਿ ਗਿਆ ਹੈ, ਜਦਕਿ ਬਹੁਤੇ ਪਰਜ਼ਾਪੱਤ ਇਸ ਧੰਦੇ ਨੂੰ ਵਧਦਾ ਫੁੱਲਦਾ ਨਾ ਦੇਖ ਇਸ ਤੋਂ ਕਿਨਾਰਾ ਕਰ ਗਏ ਹਨ। ਪਿਛਲੇ ਕਈ ਸਾਲਾਂ ਤੋਂ ਡੇਰਾ ਜਮਾਈ ਬੈਠੇ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਨੇੜੇ ਬੈਠੀਆਂ ਦੋ ਔਰਤਾਂ 'ਚੋਂ ਇਕ ਮਿੱਟੀ ਗੁੰਨ-ਗੁੰਨ ਕੇ ਦੇ ਰਹੀ ਸੀ ਤਾਂ ਦੂਸਰੀ ਮਿੱਟੀ ਦੀਆਂ ਬਣਾਈਆਂ ਹੱਟੜੀਆਂ ਨੂੰ ਰੰਗ ਕਰਕੇ ਸਜਾਉਣ ਲੱਗੀ ਸੀ। ਕਾਰੋਬਾਰ ਸਬੰਧੀ ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਕਿ ਅਸੀਂ ਤਾਂ ਇਹ ਆਪਣੇ ਪੁਰਖਿਆਂ ਦਾ ਜੱਦੀ ਪੇਸ਼ਾ ਸੰਭਾਲ ਕੇ ਪੰਜਾਬੀ ਵਿਰਸੇ ਦੀ ਲਾਜ ਰੱਖ ਰਹੇ ਹਾਂ ਜਦਕਿ ਸਾਨੂੰ ਹੁਣ ਮਿੱਟੀ ਦੇ ਕੱਚੇ ਭਾਂਡਿਆਂ ਅਤੇ ਦੀਵਿਆਂ 'ਚੋਂ ਕੋਈ ਬੱਚਤ ਨਹੀਂ ਹੁੰਦੀ ਕਿਉਂਕਿ ਜ਼ਮਾਨਾ ਬਦਲ ਗਿਆ ਹੈ ਹਰ ਕੋਈ ਪੱਕੇ ਸਟੀਲ ਤੇ ਹੋਰ ਧਾਤਾਂ ਦੇ ਬਣੇ ਭਾਂਡੇ ਵਰਤ ਰਿਹਾ ਹੈ। ਇਸ ਤੋਂ ਇਲਾਵਾ ਬਿਜਲੀ ਦੇ ਬੱਲਬਾਂ ਅਤੇ ਡੈਕੋਰੇਸ਼ਨ ਵਾਲੀਆਂ ਲੜੀਆਂ ਦਾ ੫ਸਾਰ ਹੋਣ ਕਾਰਨ ਕੱਚੀ ਮਿੱਟੀ ਦੇ ਦੀਵਿਆਂ ਦੀ ਲੋਅ ਦਾ ਕੋਈ ਮੁੱਲ ਨਹੀਂ ਰਹਿ ਗਿਆ। ਇਹ ਦੀਵੇ ਤਾਂ ਸਿਰਫ ਉਹ ਲੋਕ ਹੀ ਲਿਜਾਂਦੇ ਹਨ ਜਿਹੜੇ ਆਪਣੇ ਘਰ ਲੜੀਆਂ ਲਗਾਉਣ ਦੇ ਨਾਲ-ਨਾਲ ਘਰਾਂ ਵਿਚ ਤੇਲ ਜਾਂ ਦੇਸੀ ਘਿਓ ਦੇ ਦੀਵੇ ਜਗਾਉਣ ਨੂੰ ਸ਼ੁੱਭ ਸ਼ਗਨ ਮੰਨਦੇ ਹਨ ਜਾਂ ਫਿਰ ਗਰੀਬ ਪਰਿਵਾਰ ਮਿੱਟੀ ਭਾਂਡੇ ਅਤੇ ਦੀਵਿਆਂ ਦੀ ਵਰਤੋਂ ਕਰਦੇ ਹਨ ਪਰ ਉਹ ਸਾਡੀ ਪੂਰੀ ਮਿਹਨਤ ਨਹੀਂ ਦਿੰਦੇ। ਅੱਜ ਦੀ ਪੀੜੀ ਆਪਣੇ ਪਿਤਾ ਪੁਰਖੀ ਧੰਦਿਆਂ ਤੋਂ ਮੂੰਹ ਮੋੜ ਰਹੀ ਹੈ ਤੇ ਇਹਨਾਂ ਮਿੱਟੀ ਦੇ ਦੀਵਿਆਂ ਦੀ ਥਾਂ ਹੁਣ ਚਾਇਨਜ਼ ਲਾਈਟਾਂ ਅਤੇ ਲੜੀਆਂ ਦੇ ਲੈਣ ਕਾਰਨ ਇਹ ਧੰਦੇ ਖਤਮ ਹੋਣ ਕੰਢੇ ਹਨ ਤੇ ਦਿਵਾਲੀ ਆਉਣ ਵਾਲੇ ਦਿਨਾਂ ਤਕ ਵੀ ਇਹਨਾਂ ਕਾਸ਼ਤਕਾਰਾਂ ਕੋਲ ਵੱਡੀ ਮਾਤਰਾ ਵਿਚ ਘਰੁੰਡੀਆਂ, ਚੱਕਰੀਆਂ, ਦੀਵੇ ਅਤੇ ਮਸ਼ਾਲਾਂ ਪਈਆਂ ਇਹ ਸੰਕੇਤ ਦੇ ਰਹੀਆਂ ਸਨ ਕਿ ਇਹਨਾਂ ਮਿਹਨਤੀ ਕਾਰੀਗਰਾਂ ਦੀ ਕਾਰਾਗਾਰੀ ਸਿਰਫ ਖੱਲਾ ਖੂੰਜਿਆ ਤਕ ਹੀ ਪਈ ਨਾ ਰਹਿ ਜਾਵੇ।

More News

NRI Post
..
NRI Post
..
NRI Post
..