ਅਫ਼ਗਾਨਿਸਾਤਨ ਦੀ ਮਸਜਿਦ ‘ਤੇ ਹਮਲਾ 12 ਬੱਚਿਆਂ ਦੀ ਮੌਤ

by vikramsehajpal

ਕਾਬੂਲ (ਐਨ.ਆਰ.ਆਈ. ਮੀਡਿਆ) : ਅਫ਼ਗਾਨਿਸਾਤਨ ਨੇ ਉੱਤਰੀ ਤਖਾਰ ਸੂਬੇ ਵਿੱਚ ਇੱਕ ਮਸਜਿਦ ਉੱਤੇ ਇੱਕ ਹਵਾਈ ਹਮਲੇ ਹੋਇਆ, ਜਿਸ ਵਿੱਚ ਘੱਟੋ-ਘੱਟ 12 ਬੱਚੇ ਮਾਰੇ ਗਏ ਹਨ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ। ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਸੂਬੇ ਦੇ ਕੌਂਸਲਰ ਮੁਹੰਮਦ ਆਜਮ ਅਫਜਾਲੀ ਨੇ ਦੱਸਿਆ ਕਿ ਇਹ ਹਮਲਾ 21 ਅਕਤੂਬਰ ਨੂੰ ਬਹਿਰੈਕ ਜ਼ਿਲ੍ਹੇ ਵਿੱਚ ਹੋਇਆ, ਜਿਥੇ ਤਾਲਿਬਾਨ ਲੜਾਕੂਆਂ ਨੇ ਪਹਿਲਾਂ ਹੀ 40 ਤੋਂ ਜ਼ਿਆਦਾ ਅਫ਼ਗਾਨ ਸੁਰੱਖਿਆ ਬਲਾਂ ਨੂੰ ਮਾਰ ਸੁੱਟਿਆ ਸੀ।

ਸੂਬੇ ਦੇ ਗਵਰਨਰ ਦੇ ਬੁਲਾਰੇ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।ਅਫਜਾਲੀ ਨੇ ਕਿਹਾ ਕਿ ਇੱਕ ਜਹਾਜ਼ ਨੇ ਮਸਜਿਦ ਉੱਤੇ ਬੰਬ ਸੁੱਟੇ ਸਨ। ਇਸ ਵਿੱਚ ਤਾਲਿਬਾਨ ਲੜਾਕੂ ਸ਼ਾਮਲ ਸਨ, ਜੋ ਸੁਰੱਖਿਆ ਬਲਾਂ ਉੱਤੇ ਕੀਤੇ ਗਏ ਖ਼ੂਨੀ ਹਮਲੇ ਵਿੱਚ ਵੀ ਸ਼ਾਮਲ ਸਨ।

More News

NRI Post
..
NRI Post
..
NRI Post
..