ਖੁੱਲ੍ਹ ਗਏ ਟੋਰਾਂਟੋ ਦੇ ਪਬਲਿਕ ਹੈਲਥ ਫਲੂ ਸ਼ੌਟਸ ਕਲੀਨਿਕ

by vikramsehajpal

ਟੋਰਾਂਟੋ ਡੈਸਕ (ਐਨ.ਆਰ.ਆਈ.ਮੀਡਿਆ) : ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਇਸ ਵਾਰੀ ਇਹ ਫਲੂ ਸ਼ੌਟ ਸਾਰਿਆਂ ਲਈ ਹੋਰ ਵੀ ਜ਼ਰੂਰੀ ਹੋ ਗਿਆI ਦੱਸ ਦਈਏ ਕਿ ਵੀਰਵਾਰ ਨੂੰ ਟੋਰਾਂਟੋ ਪਬਲਿਕ ਹੈਲਥ ਦੇ ਫਲੂ ਸ਼ੌਟ ਕਲੀਨਿਕ ਰਸਮੀ ਤੌਰ ਉੱਤੇ ਖੋਲ੍ਹ ਦਿੱਤੇ ਜਾਣਗੇI ਕੋਵਿਡ-19 ਮਹਾਂਮਾਰੀ ਕਾਰਨ ਇਸ ਵਾਰੀ ਤੁਹਾਨੂੰ ਆਨਲਾਈਨ ਅਪੁਆਇੰਟਮੈਂਟ ਬੁੱਕ ਕਰਵਾਉਣੀ ਹੋਵੇਗੀI

ਇਸ ਵਾਰੀ ਵਾਕ ਇਨ ਅਪੁਆਇੰਟਮੈਂਟ ਉਪਲਬਧ ਨਹੀਂ ਹੋਣਗੀਆਂI ਸਾਰਿਆਂ ਲਈ ਨਵੀਂ ਮਿਸਾਲ ਪੇਸ਼ ਕਰਨ ਤੇ ਸੱਭ ਦੀ ਹੌਸਲਾ ਅਫਜ਼ਾਈ ਲਈ ਮੇਅਰ ਜੌਹਨ ਟੋਰੀ, ਸਿਟੀ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ. ਐਲੀਨ ਡੀ ਵਿੱਲਾ ਤੇ ਬੋਰਡ ਆਫ ਹੈਲਥ ਦੇ ਚੇਅਰ ਜੋਅ ਕ੍ਰੈਸੀ ਵੱਲੋਂ ਵੀ ਵੀਰਵਾਰ ਸਵੇਰੇ ਫਲੂ ਸ਼ੌਟ ਲਵਾਏ ਜਾਣਗੇI

ਡਾ. ਡੀ ਵਿੱਲਾ ਨੇ ਆਖਿਆ ਕਿ ਇਸ ਵਾਰੀ ਫਲੂ ਸੌæਟ ਲੈਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ ਉਨ੍ਹਾਂ ਲਈ ਹੈਲਥ ਸਰੋਤ ਉਪਲਬਧ ਹਨ| ਮੰਗ ਵਧਣ ਕਾਰਨ ਸਿਟੀ ਦੇ ਫਲੂ ਸ਼ੌਟ ਕਲੀਨਿਕ ਦਸੰਬਰ ਤੱਕ ਚਲਾਏ ਜਾਣਗੇI