ਅਮਰੀਕਾ (ਐਨ .ਆਰ .ਆਈ ):ਅਮਰੀਕਾ 'ਚ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਸਿਰਫ਼ ਦਸ ਦਿਨ ਪਹਿਲਾਂ ਆਖ਼ਰੀ ਬਹਿਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਮੁਕਾਬਲੇਬਾਜ਼ ਡੈਮੋਕ੍ਰੇਟਿਕ ਜੋ ਬਿਡੇਨ ਆਪਸ ਚ ਭਿੜ ਗਏ। ਦੋਵਾਂ 'ਚ ਇਸ ਮੁੱਦੇ 'ਤੇ ਤਿੱਖੀ ਬਹਿਸ ਹੋਈ। ਟਰੰਪ ਨੇ ਦਾਅਵਾ ਕੀਤਾ ਕਿ ਕੋਰੋਨਾ ਵੈਕਸੀਨ ਛੇਤੀ ਆਉਣ ਵਾਲੀ ਹੈ। ਇਸ 'ਤੇ ਬਿਡੇਨ ਨੇ ਕਿਹਾ ਕਿ ਅਗਲੇ ਸਾਲ ਦੇ ਮੱਧ ਤਕ ਇਸ ਦੀ ਕੋਈ ਉਮੀਦ ਨਹੀਂ।ਅਮਰੀਕਾ ਦੇ ਰਾਸ਼ਟਰਪਤੀ ਅਹੂਦੇ ਦੀਆਣ ਚੋਣਾਂ 'ਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਅਤੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ-ਅਮਰੀਕੀ ਸੈਨੇਟਰ ਕਮਲਾ ਹੈਰਿਸ ਦੇ ਸਮਰਥਕ ਭਾਰਤੀ-ਅਮਰੀਕੀਆਂ ਨੇ ਕਿਹਾ ਹੈ ਕਿ ਡੈਮੋਕਰੇਟਿਕ ਉਮੀਦਵਾਰ ਕਮਿਊਨਿਟੀ ਨੂੰ ਬਿਹਤਰ ਸਮਝਦੇ ਹਨ, ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਥੇ "ਦੁਸ਼ਮਣ" ਹਨ ਜੋ ਵਿਸ਼ਵਵਿਆਪੀ ਮੰਚ 'ਤੇ ਭਾਰਤ ਦੀ ਆਲੋਚਨਾ ਕਰਦੇ ਹਨ।



