ਸੈਕਸ ਚੇਂਜ ਕਰਵਾ ਭਰਾ ਬਣੀਆਂ ਪਾਕਿ ਦੀਆਂ 2 ਭੈਣਾਂ

by vikramsehajpal

ਇਸਲਾਮਾਬਾਦ (ਐਨ.ਆਰ.ਆਈ. ਮੀਡਿਆ) : ‘ਮੈਂ ਇਸਲਾਮਾਬਾਦ ਤੋਂ ਲੜਕਾ ਬਣ ਕੇ ਗੁਜਰਾਤ ਪੁੱਜਾ ਹਾਂ। ਇਸ ਗੱਲ ਦੀ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੈਨੂੰ ਤਾਂ ਬਚਪਨ ਤੋਂ ਹੀ ਲੜਕੀਆਂ ਦੇ ਕੱਪੜੇ ਪਸੰਦ ਨਹੀਂ ਸਨ। ਮੇਰੇ ਕੰਮ ਅਤੇ ਆਦਤਾਂ ਲੜਕਿਆਂ ਵਰਗੀਆਂ ਸਨ। ਮੇਰੀਆਂ 7 ਭੈਣਾਂ ਆਪਣੇ 2 ਭਰਾਵਾਂ ਨੂੰ ਹਾਸਲ ਕਰਕੇ ਬਹੁਤ ਖੁਸ਼ ਹਨ। ਮੇਰੇ ਭਰਾ ਆਬਿਦ ਵੀ ਖੁਸ਼ ਹਨ।’ ਇਹ ਕਹਿਣਾ ਹੈ ਪਾਕਿਸਾਨ ਦੇ ਪੰਜਾਬ ਸੂਬੇ ਵਿੱਚ ਗੁਜਰਾਤ ਜ਼ਿਲੇ ਦੇ ਸੋਨਬੜੀ ਪਿੰਡ ਦੇ ਇੱਕ ਵਿਦਿਆਰਥੀ ਵਲੀਦ ਆਬਿਦ ਦਾ, ਜਿਨ੍ਹਾਂ ਨੇ ਸੈਕਸ ਚੇਂਜ ਆਪ੍ਰੇਸ਼ਨ ਕਰਵਾਇਆ ਹੈ।

ਦੱਸ ਦਈਏ ਕਿ ਸੈਕਸ ਚੇਂਜ ਆਪ੍ਰੇਸ਼ਨ ਤੋਂ ਪਹਿਲਾਂ ਇਸ ਵਿਦਿਆਰਥੀ ਦਾ ਨਾਂ ਬੁਸ਼ਰਾ ਆਬਿਦ ਸੀ। ਉਸ ਦਾ ਛੋਟਾ ਭਰਾ ਮੁਰਾਦ ਆਬਿਦ, ਜਿਹੜਾ 9ਵੀਂ ਜਮਾਤ ਦਾ ਵਿਦਿਆਰਥੀ ਹੈ, ਆਪ੍ਰੇਸ਼ਨ ਤੋਂ ਪਹਿਲਾਂ ਵਾਫੀਆ ਆਬਿਦ ਹੁੰਦਾ ਸੀ। ਇਹ ਦੋਵੇਂ ਜਣੇ ਪੰਜਾਬ ਦੇ ਇੱਕ ਜਿ਼ਮੀਂਦਾਰ ਪਰਵਾਰ ਵਿੱਚੋਂ ਹਨ। ਵਲੀਦ ਤੇ ਮੁਰਾਦ ਦੇ ਮਾਤਾ-ਪਿਤਾ ਦਾ ਵਿਆਹ 1993 ਵਿੱਚ ਹੋਇਆ ਸੀ। ਉਸਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਤੋਂ ਬਾਅਦ ਇੱਕ 9 ਧੀਆਂ ਪੈਦਾ ਹੋਈਆਂ, ਇਨ੍ਹਾਂ ਵਿੱਚੋਂ 2 ਭੈਣਾਂ ਦੇ ਸੈਕਸ ਚੇਂਜ ਆਪ੍ਰੇਸ਼ਨ ਤੋਂ ਬਾਅਦ ਅੱਜ ਉਨ੍ਹਾਂ ਦੀਆਂ ਸੱਤ ਧੀਆਂ ਅਤੇ ਦੋ ਪੁੱਤਰ ਹਨ।

More News

NRI Post
..
NRI Post
..
NRI Post
..