ਹਨੋਈ (ਐਨ .ਆਰ .ਆਈ ):ਵੀਅਤਨਾਮ 'ਚ 20 ਸਾਲ ਦਾ ਹੁਣ ਤਕ ਦਾ ਭਿਆਨਕ ਤੂਫਾਨ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਕਿਸ਼ਤੀਆਂ 'ਚ ਸਵਾਰ 12 ਮਛੇਰੇ ਸਮੁੰਦਰ 'ਚ ਲਾਪਤਾ ਹੋ ਗਏ। ਵੀਅਤਨਾਮ 'ਚ ਖਤਰਨਾਕ ਤੂਫਾਨ ਦੀ ਦਸਤਕ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ।ਇਸ ਤੂਫ਼ਾਨ ਦੇ ਵਿੱਚ ਕਾਫੀ ਕਾਫੀ ਨੁਕਸਾਨ ਹੋਇਆ ਖਤਰੇ ਨੂੰ ਦੇਖਦਿਆਂ ਸੂਬਾਈ ਅਧਿਕਾਰੀਆਂ ਵੱਲੋਂ ਦਫਤਰ, ਫੈਕਟਰੀਆਂ ਤੇ ਸਕੂਲ ਬੰਦ ਕਰ ਦਿੱਤੇ ਗਏ ਹਨ।ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਵੀਟੀਵੀ ਨੈੱਟਵਰਕ ਵੱਲੋਂ ਦੱਸਿਆ ਗਿਆ ਕਿ ਜਲ ਸੈਨਾ ਵੱਲੋਂ ਮਛੇਰਿਆਂ ਦੀ ਭਾਲ ਲਈ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਵੀਅਤਨਾਮ 'ਚ ਖਤਰਨਾਕ ਤੂਫਾਨ ਦੀ ਦਸਤਕ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ।150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਈਆਂ ਤੇਜ਼ ਹਵਾਵਾਂ ਦੌਰਾਨ ਵਿਅਕਤੀ ਛੱਤ ਤੋਂ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਧਰ ਸਮੁੰਦਰ 'ਚ ਲਾਪਤਾ ਮਛੇਰਿਆਂ ਦੀ ਭਾਲ ਲਈ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ।



