ਬੈਂਕ ਆਫ ਕੈਨੇਡਾ ਦਾ ਫੈਂਸਲਾ ਵਿਆਜ਼ ਦਰਾਂ ਵਿੱਚ ਨਹੀਂ ਹੋਵੇਗਾ ਵਾਧਾ

by vikramsehajpal

ਟਾਰਾਂਟੋ (ਐਨ.ਆਰ.ਆਈ. ਮੀਡਿਆ) : ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਦੇਸ਼ ਦੇ ਅਰਥਚਾਰੇ ਨੂੰ ਲੱਗੀ ਢਾਹ ਕਾਰਨ ਸਾਲ 2022 ਤੱਕ ਇਹ ਮਸ੍ਹਾਂ ਲੀਹ ਉੱਤੇ ਆਵੇਗਾI ਦੱਸ ਦਈਏ ਕਿ ਸੈਂਟਰਲ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ 0.25 ਫੀ ਸਦੀ ਹੀ ਰੱਖੀਆਂ ਜਾ ਰਹੀਆਂ ਹਨI

ਜੁਲਾਈ ਵਿੱਚ ਬੈਂਕ ਆਫ ਕੈਨੇਡਾ ਨੇ ਇਹ ਆਖਿਆ ਸੀ ਕਿ ਮਹਾਂਮਾਰੀ ਦੌਰਾਨ ਵੀ ਦੇਸ਼ ਬਦਹਾਲੀ ਵਿੱਚ ਜਾਣ ਤੋਂ ਬਚ ਗਿਆI ਬੈਂਕ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਆਪਣੀ ਅਪਡੇਟ ਵਿੱਚ ਆਖਿਆ ਕਿ ਸਾਲ ਦੇ ਪਹਿਲੇ ਅੱਧ ਵਿੱਚ ਪਈ ਮਾਰ ਨਾਲੋਂ ਹੁਣ ਸਥਿਤੀ ਕਾਫੀ ਬਿਹਤਰ ਹੈ ਤੇ ਉਮੀਦ ਨਾਲੋਂ ਵੀ ਚੰਗੀ ਹੈI

ਮੌਨੈਟਰੀ ਪਾਲਿਸੀ ਦੀ ਰਿਪੋਰਟ
ਰਿਪੋਰਟ ਵਿੱਚ ਲਾਏ ਗਏ ਅੰਦਾਜ਼ੇ ਮੁਤਾਬਕ ਇਸ ਸਾਲ ਅਰਥਚਾਰਾ 5.7 ਫੀ ਸਦੀ ਸੁੰਗੜੇਗਾ ਪਰ ਅਗਲੇ ਸਾਲ 4.2 ਫੀ ਸਦੀ ਤੇ 2022 ਵਿੱਚ 3.7 ਫੀ ਸਦੀ ਨਾਲ ਇਸ ਦਾ ਵਿਕਾਸ ਹੋਵੇਗਾI ਰਿਪੋਰਟ ਵਿੱਚ ਇਹ ਪੇਸ਼ੀਨਿਗੋਈ ਵੀ ਕੀਤੀ ਗਈ ਹੈ ਕਿ ਦੇਸ਼ ਦਾ ਮਹਿੰਗਾਈ ਸਬੰਧੀ ਬੈਰੋਮੀਟਰ, ਸਟੈਟੇਸਟਿਕਸ ਕੈਨੇਡਾ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ, 2022 ਵਿੱਚ ਬੈਂਕ ਦੇ ਦੋ ਫੀ ਸਦੀ ਟਾਰਗੈੱਟ ਤੋਂ ਹੇਠਾਂ ਰਹੇਗੀI