BJP ਦੇ 3 ਵਰਕਰਾਂ ਦਾ ਕਤਲ, ਅੱਤਵਾਦੀ ਸੰਗਠਨ ਨੇ ਲਈ ਜਿੰਮੇਵਾਰੀ

by simranofficial

ਸ੍ਰੀਨਗਰ ( ਐਨ. ਆਰ. ਆਈ ):- ਜੰਮੂ-ਕਸ਼ਮੀਰ 'ਚ BJP ਦੇ 3 ਕਾਰਕੂਨਾਂ ਦਾ ਕਤਲ ਕਰ ਦਿੱਤਾ ਗਿਆ ਹੈ , ਇਹ ਹਮਲਾ ਕੁਲਗਾਮ 'ਚ ਵੀਰਵਾਰ ਦੇਰ ਰਾਤ ਹੋਇਆ , ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਤੇ ਦੁੱਖ ਜਤਾਇਆ ਹੈ ਇਥੇ ਇਹ ਦਸਣਾ ਬਣਦਾ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ TRF ਨੇ ਲਈ ਹੈ |

ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਤਿੰਨ ਵਰਕਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਫਿਦਾ ਹੁਸੈਨ, ਉਮਰ ਹਜਮ ਅਤੇ ਉਮਰ ਰਾਸ਼ਿਦ ਬੇਗ਼ ਨੂੰ ਗੋਲੀਆਂ ਮਾਰ ਦਿੱਤੀਆਂ ,ਦਿ ਰਜ਼ਿਸਟੈਂਸ ਫ਼ਰੰਟ, ਜੋ ਕਿ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਜਥੇਬੰਦੀ ਮੰਨੀ ਜਾਂਦੀ ਹੈ, ਨੇ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰੀ ਲਈ ਹੈ|

https://youtu.be/G-iQrhSp8Js

ਜ਼ਿਕਰਯੋਗ ਹੈ ਕਿ ਜੂਨ ਮਹੀਨੇ ਤੋਂ ਅੱਤਵਾਦੀਆਂ ਨੇ ਭਾਜਪਾ ਵਰਕਰਾਂ ਤੇ ਆਗੂਆਂ ’ਤੇ ਹਮਲੇ ਵਧਾ ਦਿੱਤੇ ਹਨ ਅਤੇ ਹੁਣ ਤੱਕ ਅੱਠ ਜਣਿਆਂ ਦੀ ਹੱਤਿਆ ਕਰ ਚੁੱਕੇ ਹਨ, ਇਸ ਤੋਂ ਪਹਿਲਾ ਇਕ ਸਰਪੰਚ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ |

More News

NRI Post
..
NRI Post
..
NRI Post
..