ਨਵੀਂ ਦਿੱਲੀ (ਐਨ .ਆਰ .ਆਈ ):ਕਰਜ਼ੇ ਵਿਚ ਡੁੱਬੀ ਸਰਕਾਰ ਨੇ ਹਵਾਈ ਕੰਪਨੀ ਏਅਰ ਇੰਡੀਆ ਦੀ ਬੋਲੀ ਲਗਾਉਣ ਦੀ ਡੈੱਡਲਾਈਨ ਇਕ ਵਾਰ ਫਿਰ ਵਧਾ ਦਿੱਤੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦ ਸਰਕਾਰ ਨੂੰ ਡੈੱਡਲਾਈਨ ਅੱਗੇ ਵਧਾਉਣ ਦਾ ਫੈਸਲਾ ਲੈਣਾ ਪਿਆ ਹੈ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਲਈ ਬੋਲੀ ਲਗਾਉਣ ਨਾਲ ਜੁੜੀਆਂ ਸ਼ਰਤਾਂ ਵਿੱਚ ਵੀ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੁਰੀ ਨੇ ਕਿਹਾ ਕਿ ਹੁਣ ਐਂਟਰਪ੍ਰਾਈਜ਼ ਰੇਟ ‘ਤੇ ਬੋਲੀ ਮੰਗੀ ਗਈ ਹੈ। ਅਤੇ ਇਸਦੇ ਨਾਲ ਹੀ ਬੋਲੀ ਦੀ ਆਖਰੀ ਤਰੀਕ ਵੀ 14 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੋਲੀ 28 ਦਸੰਬਰ ਨੂੰ ਖੋਲ੍ਹ ਦਿੱਤੀ ਜਾਵੇਗੀ ।ਨਵੀਂਆਂ ਸ਼ਰਤਾਂ ਦੇ ਅਨੁਸਾਰ ਹੁਣ ਬੋਲੀਕਾਰਾਂ ਨੂੰ ਜਾਣਕਾਰੀ ਦੇਣੀ ਪਵੇਗੀ ਕਿ ਉਹ ਏਅਰ ਇੰਡੀਆ ਦੀ ਜਿੰਮੇਵਾਰੀ ਲੈਣ ਵਿੱਚ ਕਿੰਨੇ ਕਰਜ਼ੇ ਦੇ ਸਕਣਗੇ।

