ਨਵੀਂ ਦਿੱਲੀ (ਐਨ .ਆਰ.ਆਈ ):ਅਜ਼ਰਬਾਈਜਾਨ ਤੇ ਆਰਮੀਨੀਆ ਵਿਚਾਲੇ ਤਣਾਅ ਹੁਣ ਆਪਣੇ ਸਿਖ਼ਰ ’ਤੇ ਪੁੱਜ ਚੁੱਕਾ ਹੈ। ਇਸ ਦੇ ਘੱਟ ਹੋਣ ਦੇ ਆਸਾਰ ਵੀ ਵਿਖਾਈ ਨਹੀਂ ਦੇ ਰਹੇ ਹਨ। ਸਥਿਤੀ ਨੂੰ ਚਿੰਤਾਜਨਕ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ 'ਚ ਰੂਸ ਅਤੇ ਤੁਰਕੀ ਦੇ ਉਤਰਨ ਦਾ ਖ਼ਤਰਾ ਬਣਿਆ ਹੋਇਆ ਹੈ।ਰੂਸ ਤੇ ਤੁਰਕੀ ਦੀ ਹਲਚਲ ਕਾਰਨ ਸਮੁੱਚੇ ਵਿਸ਼ਵ ’ਚ ਤਣਾਅ ਵਧਣ ਲੱਗਾ ਹੈ। ਦਰਅਸਲ, ਵਿਵਾਦਿਤ ਖੇਤਰ ਨਾਗੋਰਨੋ-ਕਰਾਬਾਖ ਨੂੰ ਲੈ ਕੇ ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਵਿਵਾਦ ਚੱਲ ਰਿਹਾ ਹੈ ਜਿਸ ਨੇ ਹੁਣ ਯੁੱਧ ਦਾ ਰੂਪ ਧਾਰ ਲਿਆ ਹੈ। ਅਜਿਹੇ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਟਕਰਾਅ ਨੂੰ ਵੇਖਿਆ ਜਾਵੇ ਤਾਂ ਵਿਸ਼ਵ ਜੰਗ ਦਾ ਖਤਰਾ ਵਧਦਾ ਜਾ ਰਿਹਾ ਹੈ। ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਵਿਚਾਲੇ ਧੜੇਬੰਦੀ ਵਧਦੀ ਜਾ ਰਹੀ ਹੈ।



