ਨਵੀਂ ਦਿੱਲੀ (ਐਨ .ਆਰ .ਆਈ ) : ਹਵਾ ਪ੍ਰਦੂਸ਼ਣ ਦਾ ਅਸਰ ਹੁਣ ਕੋਰੋਨਾ ਵਾਇਰਸ ਤੇ ਵੀ ਪੈ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਵਾਇਰਸ ਦੇ ਫੈਲਣ ਦੀ ਦਰ ਤੇਜ਼ ਹੋ ਸਕਦੀ ਹੈ।ਸੰਸਦੀ ਕਮੇਟੀ ਦੇ ਸਾਹਮਣੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਹਵਾ ਪ੍ਰਦੂਸ਼ਣ ਦੇ ਕਾਰਨ ਕੋਵਿਡ 19 ਦੇ ਫੈਸਲੇ ਦੀ ਦਰ ਤੇਜ਼ ਹੋਣ ਦੇ ਖਤਰੇ 'ਤੇ ਚਿੰਤਾ ਜਤਾਈ।ਇਸਦੇ ਨਾਲ ਹੀ ਖੰਘਣ ਤੇ ਛਿੱਕਣ ਨਾਲ ਹਵਾ 'ਚ ਫੈਲਿਆ ਵਾਇਰਸ ਪਹਿਲਾਂ ਤੋਂ ਪ੍ਰਦੂਸ਼ਣ ਕਾਰਨ ਮੌਜੂਦ ਬਰੀਕ ਧੂੜ ਕਣਾਂ ਨਾਲ ਚਿਪਕ ਕੇ ਜ਼ਿਆਦਾ ਦੂਰ ਤਕ ਪਹੁੰਚ ਸਕਦਾ ਹੈ ਤੇ ਜ਼ਿਆਦਾ ਲੰਬੇ ਸਮੇਂ ਤਕ ਐਕਟਿਵ ਰਹਿ ਸਕਦਾ ਹੈ। ਸਿਹਤ ਮੰਤਰਾਲੇ ਨੇ ਇਸ ਲਈ ਤਾਜ਼ਾ ਅਧਿਐਨ ਦਾ ਹਵਾਲਾ ਦਿੱਤਾ ਤੇ ਕਿਹਾ ਭਾਰਤ 'ਚ ਹਵਾ ਪ੍ਰਦੂਸ਼ਣ ਕਾਰਨ ਔਸਤ ਉਮਰ 1.7 ਸਾਲ ਘਟ ਗਈ ਹੈ।
