ਮੁਟਿਆਰਾਂ ਦਾ ਟੀ20 ਚੈਲੰਜ ਫਾਈਨਲ – ਸੁਪਰਨੋਵਾਜ਼ ਨੂੰ ਹਰਾ ਟ੍ਰੇਲਬਲੇਜਰਜ਼ ਬਣੀ ਚੈਮਪੀਅਨ

by vikramsehajpal

ਸ਼ਾਰਜਾਹ (ਐਨ.ਆਰ.ਆਈ. ਮੀਡਿਆ) : ਸ਼ਾਰਜਾਹ ਕ੍ਰਿਕਟ ਮੈਦਾਨ 'ਤੇ ਜਾਰੀ ਮਹਿਲਾ ਟੀ-20 ਚੈਲੇਂਜ-2020 ਦੇ ਫਾਈਨਲ ਮੁਕਾਬਲੇ 'ਚ ਟ੍ਰੇਲਬਲੇਜਰਜ਼ ਨੇ ਸੁਪਰਨੋਵਾਸ ਨੂੰ 16 ਦੌੜਾਂ ਨਾਲ ਹਰਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟ੍ਰੇਲਬਲੇਜਰਜ਼ ਨੇ ਤੈਅ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਬਣਾਈਆਂ ਪਰ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰਨੋਵਾਸ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 102 ਦੌੜਾਂ ਹੀ ਬਣਾ ਸਕੀ।

ਟ੍ਰੇਲਬਲੇਜਰਜ਼ ਵੱਲੋਂ ਸਮ੍ਰਿਤੀ ਨੇ 49 ਗੇਂਦਾਂ 'ਚ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

More News

NRI Post
..
NRI Post
..
NRI Post
..