ਡੋਨਾਲਡ ਟਰੰਪ ਦਾ ਉਡਾਇਆ ਜਾ ਰਿਹਾ ਹੈ ਸੋਸ਼ਲ ਮੀਡਿਆ ਤੇ ਮਜ਼ਾਕ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ): ਜੋਅ ਬਿਡੇਨ ਨੇ ਅਮਰੀਕਾ ਦੇ ਵਿੱਚ ਭਾਵੇਂ ਚੋਣ ਜਿੱਤੀ ਹਾਸਿਲ ਕੀਤੀ ਹੈ , ਪਰ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹਨ। ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਦੋ ਦਿਨ ਬਾਅਦ, ਵ੍ਹਾਈਟ ਹਾਊਸ ਵਿਖੇ ਟਰੰਪ ਨੇ ਇਕ ਅਚਾਨਕ ਬਿਆਨ ਦਿੱਤਾ ਅਤੇ ਚੋਣ 'ਚ ਚੋਰੀ ਦਾ ਦੋਸ਼ ਲਾਇਆ। ਇਹਨਾਂ ਕਾਰਨਾਂ ਦੇ ਕਾਰਨ ਹੀ ਡੋਨਲਡ ਟਰੰਪ ਦੇ ਦੋਸ਼ਾਂ ਅਤੇ ਬਿਆਨਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਲੋਕ ਉਨ੍ਹਾਂ ਦਾ ਵੱਖੋ ਵੱਖਰੇ ਤਰੀਕਿਆਂ ਨਾਲ ਮਜ਼ਾਕ ਉਡਾ ਰਹੇ ਹਨ। ਯੂਜ਼ਰਸ ਮੇਮਜ ਬਣਾ ਕੇ, ਵੀਡੀਓ ਸਾਂਝਾ ਕਰਕੇ ਆਪਣੀ ਫੀਡਬੈਕ ਦੇ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਜਮਾਇਮਾ ਗੋਲਡ ਸਮਿੱਥ ਨੇ ਟਰੰਪ ਦੀ ਨਕਲ 'ਤੇ ਵੀਡੀਓ ਸਾਂਝਾ ਕਰਕੇ ਵਿਅੰਗ ਕੀਤਾ।

More News

NRI Post
..
NRI Post
..
NRI Post
..