ਨਵੀਂ ਦਿੱਲੀ (ਐਨ. ਆਰ. ਆਈ .ਮੀਡਿਆ ):- ਕਿਸਾਨ ਅੰਦੋਲਨ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੇ ਸਾਫ਼ ਕਰਤਾ ਹੈ ਕਿ ਉਹ ਦਿੱਲੀ ਬਾਰਡਰ ਤੇ ਹੀ ਧਰਨਾ ਦੇਣਗੇ ਬੁਰਾੜੀ ਨਹੀਂ ਜਾਣਗੇ, ਬੁਰਾੜੀ ਜਾਨ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇ ਕਿਸਾਨ |ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਵਲੋਂ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇਂਦਰ ਸਰਕਾਰ ਨੇ ਬੁਰਾੜੀ ਮੈਦਾਨ ਦਿੱਤਾ ਸੀ ,ਪਰ ਕਿਸਾਨ ਸਾਫ ਕਰ ਚੁੱਕੇ ਨੇ ਕਿ ਉਹ ਬੁਰਾੜੀ ਨਹੀਂ ਜਾਣਗੇ ,ਇੱਥੇ ਹੀ ਬੈਠ ਕੇ ਧਰਨਾ ਦੇਣਗੇ |
ਲਗਾਤਾਰ ਗ੍ਰਹਿ ਮੰਤਰਾਲੇ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ, ਰਾਜਨਾਥ ਸਿੰਘ ਵੀ ਅਪੀਲ ਕਰ ਰਹੇ ਨੇ ਕਿ ਧਰਨਾ ਖਤਮ ਕਰਦੋ , ਖੇਤੀਬਾੜੀ ਮੰਤਰੀ ਵੀ ਹੀ ਅਪੀਲ ਕਰਦੇ ਹੋਏ ਨਜਰ ਆ ਰਹੇ ਨੇ , ਪਰ ਹਲ ਕਿਸੇ ਵੀ ਗੱਲ ਦਾ ਅਜੇ ਤੱਕ ਨਹੀਂ ਹੋਇਆ | ਦੂਜੇ ਪਾਸੇ ਹਰਿਆਣਾ ਦੇ ਸੀ ਐਮ ਦੇ ਜੋ ਲਗਾਤਾਰ ਬਿਆਨ ਆ ਰਹੇ ਨੇ ਉਹ ਬੇਹੱਦ ਹੈਰਾਨ ਕਰਕੇ ਰੱਖ ਦੇਣ ਵਾਲੇ ਨੇ |



