ਲੰਡਨ – ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 150 ਲੋਕ ਚੜੇ ਪੁਲਿਸ ਹੱਥੀਂ

by vikramsehajpal

ਲੰਡਨ (ਐਨ.ਆਰ.ਆਈ. ਮੀਡਿਆ) : ਕੇਂਦਰੀ ਲੰਡਨ ਵਿਚ ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 150 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਮਹਾਮਾਰੀ ਦੌਰਾਨ ਲਾਗੂ ਨਿਯਮਾਂ ਦਾ ਉਲੰਘਣ ਕਰਨ ਤੇ ਪੁਲਿਸ ਨਾਲ ਹੱਥੋਪਾਈ ਹੋਣ ਦੇ ਦੋਸ਼ ਲਗਾਏ ਗਏ ਹਨ।

ਦੱਸ ਦਈਏ ਕਿ 'ਸੇਵ ਅਵਰ ਰਾਈਟਸ ਯੂਕੇ' ਗਰੁੱਪ ਲਾਕਡਾਊਨ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਸੀ। ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 31 ਅਕਤੂਬਰ ਨੂੰ ਬਿ੍ਟੇਨ ਵਿਚ ਦੂਜੇ ਲਾਕਡਾਊਨ ਦਾ ਐਲਾਨ ਕੀਤਾ ਸੀ। ਅਜਿਹਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ।

More News

NRI Post
..
NRI Post
..
NRI Post
..