IND vs AUS – ਅੱਜ ਹੋਵੇਗਾ ਪਹਿਲਾ T20 ਮੁਕਾਬਲਾ

by vikramsehajpal

ਕੈਨਬਰਾ (ਐਨ.ਆਰ.ਆਈ. ਮੀਡਿਆ) - ਭਾਰਤੀ ਟੀਮ ਤੀਜੇ ਵਨ ਡੇ ਵਿਚ ਜਿੱਤ ਤੋਂ ਬਾਅਦ ਹੁਣ ਅੱਜ ਆਸਟਰੇਲੀਆ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਣ ਉਤਰੇਗੀ। ਭਾਰਤ ਨੇ ਸਿਡਨੀ ਵਿਚ ਪਹਿਲੇ ਦੋ ਵਨ ਡੇ 66 ਤੇ 51 ਦੌੜਾਂ ਨਾਲ ਗੁਆਏ ਸਨ ਪਰ ਕੈਨਬਰਾ ਵਿਚ ਤੀਜੇ ਮੁਕਾਬਲੇ ਵਿਚ 13 ਦੌੜਾਂ ਦੀ ਜਿੱਤ ਦੇ ਨਾਲ ਉਸ ਨੇ ਸ਼ਾਨਦਾਰ ਵਾਪਸੀ ਕੀਤੀ।

ਭਾਰਤੀ ਟੀਮ ਹੁਣ ਇਸ ਲੈਅ ਨੂੰ ਟੀ-20 ਸੀਰੀਜ਼ ਵਿਚ ਵੀ ਬਰਕਰਾਰ ਰੱਖਣਾ ਚਾਹੇਗੀ, ਜਿਸ ਦਾ ਪਹਿਲਾ ਮੈਚ ਕੈਨਬਰਾ ਦੇ ਮਾਨੁਕਾ ਓਵਲ ਮੈਦਾਨ ਵਿਚ ਹੀ ਹੋਣਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਜੇ ਵਨ ਡੇ ਦੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਉਹ ਇਸ ਲੈਅ ਨੂੰ ਅੱਗੇ ਵੀ ਬਰਕਰਾਰ ਰੱਖਣਗੇ।

More News

NRI Post
..
NRI Post
..
NRI Post
..