ਅਗਸਤ-ਅਕਤੂਬਰ ਦੌਰਾਨ ਰਿਕਾਰਡ ਲੋਕਾਂ ਦੀ ਬ੍ਰਿਟੇਨ ‘ਚ ਗਈ ਨੌਕਰੀ

by vikramsehajpal

ਲੰਡਨ (ਐਨ.ਆਰ.ਆਈ. ਮੀਡਿਆ) : ਬ੍ਰਿਟੇਨ ਵਿੱਚ ਸਰਕਾਰੀ ਤਨਖਾਹ ਸਹਾਇਤਾ ਯੋਜਨਾ ਨੂੰ ਬੰਦ ਕਰਨ ਦੀਆਂ ਯੋਜਨਾਵਾਂ ਦੇ ਵਿਚਕਾਰ ਅਗਸਤ ਤੋਂ ਅਕਤੂਬਰ ਵਿਚਾਲੇ ਤਿੰਨ ਮਹੀਨਿਆਂ ਦੌਰਾਨ ਰਿਕਾਰਡ ਗਿਣਤੀ ਵਿੱਚ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ।

ਰਾਸ਼ਟਰੀ ਅੰਕੜਾ ਦਫਤਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਗਸਤ ਤੋਂ ਅਕਤੂਬਰ ਦੇ ਵਿਚਕਾਰ, ਬੇਰੁਜ਼ਗਾਰਾਂ ਦੀ ਗਿਣਤੀ 3,70,000 ਤੱਕ ਪਹੁੰਚ ਗਈ।

ਬ੍ਰਿਟੇਨ ਦੀ ਸਰਕਾਰ ਨੇ ਅਕਤੂਬਰ ਦੇ ਅਖੀਰ ਵਿੱਚ ਤਨਖਾਹ ਸਹਾਇਤਾ ਯੋਜਨਾ ਨੂੰ ਬੰਦ ਕਰਨਾ ਸੀ, ਹਾਲਾਂਕਿ ਬਾਅਦ ਵਿੱਚ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਸੀ। ਇਸ ਯੋਜਨਾ ਦੇ ਤਹਿਤ ਯੋਗ ਲੋਕਾਂ ਨੂੰ ਉਨ੍ਹਾਂ ਦੀ ਤਨਖਾਹ ਦਾ 80 ਫੀਸਦੀ ਹਿੱਸਾ ਬ੍ਰਿਟੇਨ ਸਰਕਾਰ ਦੇਵੇਗੀ।